ਰਾਹੁਲ ਗਾਂਧੀ ਨੇ ਦੇ ਦਿੱਤਾ ਅਸਤੀਫ਼ਾ : ਸੋਸ਼ਲ ਮੀਡੀਆ ਤੇ ਸਾਂਝਾ ਵੀ ਕੀਤਾ

937

ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲੋਕ ਸਭਾ ਚੋਣਾਂ ‘ਚ ਹਾਰ ਦੀ ਉਹਨਾਂ ਨੇ ਜਿੰਮੇਵਾਰੀ ਲਈ ਹੈ।ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਅਸਤੀਫਾ ਜਨਤਕ ਕੀਤਾ ਹੈ। ਨਾਲ ਹੀ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕਾਂਗਰਸ ਪ੍ਰਧਾਨ ਸ਼ਬਦ ਹਟਾ ਕੇ ਕਾਂਗਰਸ ਮੈਂਬਰ ਲਿਖ ਦਿੱਤਾ ਹੈ। 23 ਮਈ ਨੂੰ 2019 ਨੂੰ ਆਏ ਲੋਕ ਸਭਾ ਨਤੀਜਿਆਂ ਤੋਂ ਬਾਅਦ ਰਾਹੁਲ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ।ਰਾਹੁਲ ਨੇ ਜਦੋਂ ਤੋਂ ਅਸਤੀਫੇ ਦੇਣ ਦੀ ਗੱਲ ਆਖੀ ਸੀ।ਰਾੁਲ ਗਾਂਧੀ ਅਸਤੀਫ਼ਾ ਦੇਣ ਤੇ ਅੜੇ ਹੋਏ ਸਨ ਤੇ ਕਾਂਗਰਸ ਦੇ ਕਈ ਵੱਡੇ ਆਗੂ ਉਨ੍ਹਾਂ ਨੂੰ ਮਨਾਉਣ ਵੀ ਗਏ ਸਨ ।ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵਲੋਂ ਦਿਤੇ ਗਏ ਅਸਤੀਫ਼ੇ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਉਸੇ ਗਤੀਸ਼ੀਲ ਅਤੇ ਲੜਾਕੂ ਭਾਵਨਾ ਦੇ ਨਾਲ ਪਾਰਟੀ ਦੀ ਅਗਵਾਈ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਜਿਸ ਅਨੁਸਾਰ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਦੇ ਮੌਢਿਆਂ ‘ਤੇ ਨਹੀਂ ਲੱਦਿਆ ਜਾ ਸਕਦਾ ਕਿਉਂਕਿ ਇਹ ਸਾਰੇ ਕਾਂਗਰਸੀ ਆਗੂਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਵਿਚ ਇਕ ਹਾਰ ਨੂੰ ਰਾਹੁਲ ਦੀ ਕੁਲ ਅਗਵਾਈ ਦੇ ਨਾਲ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮੂਹਿਕ ਹਾਰ ਲਈ ਰਾਹੁਲ ਵਲੋਂ ਅਪਣੇ ਆਪ ਨੂੰ ਜਵਾਬਦੇਹ ਬਣਾਉਣਾ ਸਹੀ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਹੁਲ ਵਲੋਂ ਸਫ਼ਲਤਾ ਪੂਰਵਕ ਪਾਰਟੀ ਦੀ ਜਿੱਤ ਵਾਸਤੇ ਅਗਵਾਈ ਕਰਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਹੁਤ ਸਾਰੇ ਕਾਰਕਾਂ ਕਾਰਨ ਵਾਪਰਿਆ ਹੈ ਜਿਸ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਹੇਠਾਂ ਵੱਲ ਲਿਆਂਦਾ ਹੈ।ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਵਾਦ ਦੇ ਰਾਹੀਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ ਜਿਸ ਨੇ ਰਾਹੁਲ ਦੀ ਅਗਵਾਈ ਵਿਚ ਕਾਂਗਰਸ ਦੀ ਹਾਂ ਪੱਖੀ ਚੋਣ ਮੁਹਿੰਮ ਨੂੰ ਦਬਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤਾਂ ਅਤੇ ਹਾਰਾਂ ਕਿਸੇ ਵੀ ਸਿਆਸੀ ਪਾਰਟੀ ਦੀ ਚੋਣ ਸਿਆਸਤ ਦਾ ਹਿੱਸਾ ਹੁੰਦੀਆਂ ਹਨ ਅਤੇ ਕੋਈ ਵੀ ਹਾਰ ਪਾਰਟੀ ਦੇ ਮੁੜ ਉਭਰਨ ਲਈ ਮੰਚ ਮੁਹੱਈਆ ਕਰਾਉਂਦੀ ਹੈ। ਰਾਹੁਲ ਦੀ ਗਤੀਸ਼ੀਲ ਅਤੇ ਸੁਲਝੀ ਹੋਈ ਅਗਵਾਈ ਵਿਚ ਕਾਂਗਰਸ ਲਾਜ਼ਮੀ ਤੌਰ ‘ਤੇ ਮੁੜ ਉਭਰੇਗੀ ਅਤੇ ਇਹ ਜ਼ਿਆਦਾ ਸ਼ਕਤੀਸ਼ਾਲੀ ਹੋਵੇਗੀ।

https://twitter.com/RahulGandhi/status/1146359704815194112

Real Estate