ਧਰਮਿੰਦਰ ਨੇ ਆਪਣੇ ਮੁੰਡੇ ਸੰਨੀ ਦਿਓਲ ਰਾਜਨੀਤੀ ਵਿੱਚ ਸਿੱਖਣ ਦੀ ਨਸੀਹਤ ਦਿੱਤੀ ਹੈ। ਧਰਮਿੰਦਰ ਨੇ ਸੰਨੀ ਨੂੰ ਭਗਵੰਤ ਮਾਨ ਦੀ ਮਿਸਾਲ ਦਿੱਤੀ, ਪਰ ਇਸ ਟਵੀਟ ਨੇ ਲੋਕਾਂ ਨੂੰ ਉਲਝਣ ਵਿੱਚ ਪਾ ਦਿੱਤਾ। ਧਰਮਿੰਦਰ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ, ਜਦ ਸੰਨੀ ਦਿਓਲ ਵੱਲੋਂ ਆਪਣੇ ਸੰਸਦੀ ਹਲਕੇ ਵਿੱਚ ਕੰਮਕਾਰ ਦੇਖਣ ਲਈ ਆਪਣਾ ਨੁਮਾਇੰਦਾ ਉਤਾਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸੰਨੀ ਦਿੳਲ ਨੇ ਉਸ ਨੂੰ ਆਪਣਾ ਸਹਾਇਕ ਦੱਸਿਆ ਸੀ। ਧਰਮਿੰਦਰ ਨੇ ਕਿਹਾ, “ਸੰਨੀ, ਮੇਰੇ ਪੁੱਤਰ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਤੋਂ। ਕਿਹੋ ਜਿਹਾ ਬਲੀਦਾਨ ਦਿੱਤਾ ਹੈ, ਭਾਰਤ ਮਾਂ ਦੀ ਸੇਵਾ ਲਈ , ਜਿਊਂਦਾ ਰਹਿ ਮਾਨ, ਬਹੁਤ-ਬਹੁਤ ਮਾਣ ਹੈ ਮੈਨੂੰ ਤੁਹਾਡੇ ‘ਤੇ।”
https://twitter.com/aapkadharam/status/1146582912025759745
Real Estate