ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਵਿੱਚ ਬਠਿੰਡਾ ਬਣਿਆ ਮੋਹਰੀ

944

ਬਠਿੰਡਾ, 2 ਜੁਲਾਈ, ਬਲਵਿੰਦਰ ਸਿੰਘ ਭੁੱਲਰ

ਜ਼ਿਲ੍ਹੇ ਦੇ ਮੱਖੀ ਪਾਲਕਾਂ ਦੀ ਮਿਹਨਤ ਸਦਕਾ ਬਠਿੰਡਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਮ¤ਖੀ ਪਾਲਕਾਂ ਵੱਲੋਂ ਤਿਆਰ ਕੀਤੇ ਜਾ ਰਹੇ ਸ਼ਹਿਦ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਸਦਕਾ ਬਠਿੰਡਾ ਹੁਣ ਸ਼ਹਿਦ ਉਤਪਾਨ ਵਿੱਚ ਮੋਹਰੀ ਬਣ ਰਿਹਾ ਹੈ। ਇਹ ਇੰਕਸਾਫ਼ ਸ੍ਰੀ ਬੀ ਸ੍ਰੀਨਿਵਾਸਨ ਡਿਪਟੀ ਕਮਿਸਨਰ ਬਠਿੰਡਾ ਨੇ ਕੀਤਾ। ਉਹਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਮਾਰਗ ਦਰਸ਼ਨ ਅਤੇ ਕਿਸਾਨਾਂ ਦੀ ਮਿਹਨਤ ਸਦਕਾ ਬਠਿੰਡਾ ਜ਼ਿਲ੍ਹੇ ਵਿੱਚ ਨਾ ਕੇਵਲ ਮੱਖੀ ਪਾਲਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਬਲਕਿ ਸ਼ਹਿਦ ਦੇ ਉਤਪਾਦਨ ਵਿੱਚ ਵੀ ਚੋਖਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਦਰਸ਼ਨ ਪਾਲ ਨੇ ਦੱਸਿਆ ਕਿ ਮੱਖੀ ਪਾਲਕਾਂ ਨੂੰ ਸਰਕਾਰ ਵਲੋਂ ਦਿੱਤੀ ਜਾ ਰਹੀ ਹੱਲਾਸ਼ੇਰੀ ਅਤੇ ਟ੍ਰੇਨਿੰਗ ਸ਼ਹਿਦ ਉਤਪਾਦਨ ਵਿੱਚ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਅੰਕੜਿਆਂ ਮੁਤਾਬਕ ਸਾਲ 2014 ਅਤੇ 15 ਦੌਰਾਨ ਜ਼ਿਲ੍ਹੇ ਵਿੱਚ ਕੁੱਲ 249 ਮੱਖੀ ਪਾਲਕ ਸਨ ਜਿਨਾਂ ਕੋਲ 12000 ਡੱਬੇ ਸਨ, ਜਿਸ ਤੋਂ 372.3 ਮੀਟਰਕ ਟਨ ਸ਼ਹਿਦ ਪੈਦਾ ਕੀਤਾ ਗਿਆ। ਸਾਲ 2015 ਅਤੇ 16 ਵਿੱਚ ਮੱਖੀ ਦੇ ਡੱਬਿਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ (ਤਕਰੀਬਨ 6000) ਦਾ ਵਾਧਾ ਹੋਇਆ ਜਿਸ ਦੌਰਾਨ ਲਾਭਪਾਤਰੀਆਂ ਦੀ ਗਿਣਤੀ ਵੀ ਵਧ ਕੇ 381 ਹੋਈ ਅਤੇ ਸ਼ਹਿਦ ਦਾ ਉਤਪਾਦਨ 556.7 ਮੀਟਰਕ ਟਨ ਹੋਇਆ। ਸਾਲ 2016 ਅਤੇ 17 ਵਿੱਚ ਵੀ ਮੱਖੀ ਦੇ ਡੱਬਿਆਂ ਵਿੱਚ ਭਾਰੀ ਇਜ਼ਾਫ਼ਾ ਹੋਇਆ ਜਿਨਾਂ ਦੀ ਗਿਣਤੀ ਵਧ ਕੇ 23645 ਹੋਈ। ਇਸ ਸਾਲ ਮੱਖੀ ਪਾਲਕਾਂ ਦੀ ਗਿਣਤੀ 477 ਹੋ ਗਈ ਅਤੇ ਸ਼ਹਿਦ ਦਾ ਉਤਪਾਦਨ ਵੀ ਵਧ ਕੇ 709.35 ਹੋਇਆ ਹੈ।
ਇਸੇ ਤਰ੍ਹਾਂ ਸਾਲ 2017 ਅਤੇ 18 ਦੌਰਾਨ ਮੱਖੀ ਦੇ ਬਕਸਿਆਂ ਦੀ ਗਿਣਤੀ 24045 ਹੋਈ ਅਤੇ ਜਿਨਾਂ ਵਿੱਚੋਂ 485 ਮੱਖੀ ਪਾਲਕਾਂ ਨੇ 721.35 ਮੀਟਰਕ ਟਨ ਸ਼ਹਿਦ ਦਾ ਉਤਪਾਦਨ ਕੀਤਾ। ਸਾਲ 2018 ਅਤੇ 19 ਦੌਰਾਨ ਵੀ ਬਕਸਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਜੋ ਕਿ ਵਧ ਕੇ 26300 ਹੋ ਗਏ ਅਤੇ ਮੱਖੀ ਪਾਲਕਾਂ ਦੀ ਗਿਣਤੀ ਹੁਣ ਜ਼ਿਲ੍ਹੇ ਵਿ¤ਚ 531 ਹੈ, ਜਿਨਾਂ ਵੱਲੋਂ 789 ਮੀਟਰਕ ਟਨ ਸ਼ਹਿਦ ਉਤਪਾਦਨ ਕੀਤਾ ਗਿਆ।

Real Estate