ਦੇਵ ਚੌਹਾਨ ਬਣੇ ਕੈਨੇਡਾ ਦੇ ਉੱਚ ਪੁਲਿਸ ਅਧਿਕਾਰੀ

1175

ਪੰਜਾਬੀ ਮੂਲ ਦੇ ਸੁਪਰਇੰਟੈਂਡੈਂਟ ਦੇਵ ਚੌਹਾਨ ਨੇ ਖ਼ੁਦ ਕਦੇ ਨਹੀਂ ਸੋਚਿਆ ਸੀ ਕਿ ਉਹ ਕਦੇ ਕੈਨੇਡਾ ਦੀ ਸਭ ਤੋਂ ਵੱਡੀ ’ਇੰਟੈਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (IHIT) ਦੇ ਮੁਖੀ ਬਣਨਗੇ। ਚੌਹਾਨ 24 ਵਰ੍ਹੇ ਪਹਿਲਾਂ ਕੈਨੇਡਾ ਆ ਕੇ ਵੱਸ ਗਏ ਸਨ। ਕੈਨੇਡਾ ਦੇ ਇਸ ਅਹੁਦੇ ਉੱਤੇ ਪੁੱਜਣ ਵਾਲੇ ਉਹ ਪਹਿਲੇ ਭਾਰਤੀ ਹਨ।ਚੌਹਾਨ ਨੇ ਬੀਤੀ 27 ਜੂਨ ਨੂੰ ਇਹ ਅਹੁਦਾ ਸੰਭਾਲਿਆ ਹੈ।  ਚੌਹਾਨ ਹੁਣ ਪੁਲਿਸ ਦੇ ਜਾਂਚ–ਅਧਿਕਾਰੀਆਂ, ਵਿਸ਼ਲੇਸ਼ਕਾਂ ਤੇ ਸਿਵਲੀਅਨਾਂ ਦੀ ਅਗਵਾਈ ਕਰਨਗੇ, ਜੋ ਬ੍ਰਿਟਿਸ਼ ਕੋਲੰਬੀਆ RCMP ਦੇ ਸਰੀ ਸਥਿਤ ਗ੍ਰੀਨ ਟਿੰਬਰਜ਼ ਹੈੱਡਕੁਆਰਟਰਜ਼ ਤੋਂ ਸਾਰਾ ਕੰਮ ਵੇਖਦੇ ਹਨ।ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮੱਲਪੁਰ ਦੇ ਜੰਮਪਲ਼ ਦੇਵ ਚੌਹਾਨ 1985 ’ਚ ਕੈਨੇਡਾ ਆਏ ਸਨ। ਪਹਿਲਾ ਸਾਲ ਉਨ੍ਹਾਂ ਕੈਲਗਰੀ ’ਚ ਬਿਤਾਇਆ ਸੀ ਤੇ ਫਿਰ ਉਹ ਉਨਟਾਰੀਓ ਚਲੇ ਗਏ ਸਨ। ਉੱਥੇ ਹੀ ਉਨ੍ਹਾਂ ਆਪਣੀ ਹਾਈ ਸਕੂਲ ਦੀ ਡਿਗਰੀ ਹਾਸਲ ਕੀਤੀ।

Real Estate