ਸੰਨੀ ਦਿਉਲ ਨੇ ਗੁਰਦਾਸਪੁਰ ‘ਚ ਹਲਕਾ ਨਿਗਰਾਨ ਨਿਯੁਕਤ ਕੀਤਾ , ਵਿਰੋਧੀਆਂ ਨੇ ਕਿਹਾ “ਸੰਨੀ ਦਿਓਲ ਨੇ ਠੇਕੇ ਤੇ ਦੇ ਦਿੱਤੀ ਸੀਟ”

1256

ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਉਲ ਨੇ ਗੁਰਦਾਸਪੁਰ ਤੋਂ ਫ਼ਿਲਮ ਲੇਖਕ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ ਹੈ। ਗੁਰਪ੍ਰੀਤ ਸਿੰਘ ਪਲਹੇੜੀ ਦਾ ਪਿੰਡ ਪਲਹੇੜੀ (ਮੋਹਾਲੀ) ਹੈ। ਹੁਣ ਸੰਨੀ ਦਿਉਲ ਦੀ ਗ਼ੈਰਹਾਜ਼ਰੀ ਵਿੱਚ ਗੁਰਦਾਸਪੁਰ ਚੋਣ ਖੇਤਰ ਤੋਂ ਹੋਣ ਵਾਲੀਆਂ ਮੀਟਿੰਗਾਂ ਆਦਿ ‘ਚ ਗੁਰਪ੍ਰੀਤ ਸਿੰਘ ਪਲਹੇੜੀ , ਸੰਨੀ ਦਿਓਲ ਦੀ ਨੁਮਾਇੰਦਗੀ ਕਰਨਗੇ । ਇਸ ਤੇ ਵਿਰੋਧੀਆਂ ਨੇ ਸੰਸਦ ਮੈਂਬਰ ਨੂੰ ਘੇਰਿਆ ਹੈ ਤੇ ਕਈਆਂ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਅੱਗੇ ਠੇਕੇ ਤੇ ਦੇ ਦਿੱਤੀ ਹੈ ।

Real Estate