ਵਾਪਸ ਲੈ ਗਿਆ ਸਿਰਸੇ ਵਾਲਾ ਆਪਣੀ ਛੁੱਟੀ ਵਾਲੀ ਅਰਜ਼ੀ

ਬਲਾਤਕਾਰ ਤੇ ਕਤਲ ਕੇਸ ‘ਚ ਸ਼ਜਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ ਹੈ। ਰਾਮ ਰਹੀਮ ਨੇ ਬਿਨਾਂ ਸ਼ਰਤ ਆਪਣੀ ਪੈਰੋਲ ਅਰਜ਼ੀ ਵਾਪਸ ਲਈ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਅਗਸਤ 2017 ਤੋਂ ਬੰਦ ਹੈ। ਡੇਰਾ ਮੁਖੀ ਨੇ ਖੇਤੀਬਾੜੀ ਕਰਨ ਲਈ ਮੰਗੀ ਗਈ 42 ਦਿਨਾਂ ਦੀ ਪੈਰੋਲ ਮੰਗ ਮੰਗੀ ਸੀ। ਅਦਾਲਤ ਦੇ ਪੈਰੋਲ ਵਾਰੇ ਪੁੱਛੇ ਸਵਾਲ ਦੇ ਜਵਾਬ ‘ਚ ਜੇਲ੍ਹ ਸੁਪਰੀਡੈਂਟ ਨੇ ਆਚਰਣ ਦਾ ਹਵਾਲਾ ਦਿੱਤਾ ਸੀ।ਰਾਮ ਰਹੀਮ ਵੱਲੋਂ ਜੇਲ੍ਹ ਸੁਪਰੀਡੈਂਟ ਨੂੰ ਲਿਖੀ ਇੱਕ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਫ਼ਿਲਹਾਲ ਪੈਰੋਲ ਦੀ ਲੋੜ ਨਹੀਂ ਹੈ ਅਤੇ ਜਦੋਂ ਉਨ੍ਹਾਂ ਨੂੰ ਇਸ ਦੀ ਲੋੜ ਮਹਿਸੂਸ ਹੋਵੇਗੀ ਤਾਂ ਉਹ ਫਿਰ ਮੰਗਣਗੇ।ਪੈਰੋਲ ਦੀ ਅਰਜ਼ੀ ਵਾਪਸ ਲੈਣ ਦੀ ਪੁਸ਼ਟੀ ਕਰਦਿਆਂ ਰੋਹਤਕ ਦੇ ਡਿਵਿਜ਼ਨਲ ਕਮਿਸ਼ਨਰ ਪੰਕਜ ਯਾਦਵ ਨੇ ਦੱਸਿਆ, ”ਰਾਮ ਰਹੀਮ ਵੱਲੋਂ ਪੈਰੋਲ ਦੀ ਅਰਜ਼ੀ ਵਾਪਸ ਲੈਣ ਲਈ ਲਿਖੇ ਪੱਤਰ ਨੂੰ ਜੇਲ੍ਹ ਸੁਪਰੀਡੈਂਟ ਵੱਲੋਂ ਸਿਰਸਾ ਦੇ ਡੀਸੀ ਨੂੰ ਭੇਜ ਦਿੱਤਾ ਗਿਆ ਹੈ ਅਤੇ ਇਸ ਦੀ ਇੱਕ ਕਾਪੀ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਵੀ ਭੇਜ ਦਿੱਤੀ ਗਈ ਹੈ।”
ਗੁਰਮੀਤ ਰਾਮ ਰਹੀਮ ਵੱਲੋਂ ਖੇਤੀ ਸੰਭਾਲਣ ਲਈ ਮੰਗੀ ਗਈ ਪੈਰੋਲ ਦਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਿਰਸਾ ਡੇਰੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਪੈਰੋਲ ਦਾ ਵਿਰੋਧ ਕੀਤਾ ਗਿਆ।ਇਸ ਮਾਮਲੇ ਵਿੱਚ ਲੋਕਾਂ ਦੇ ਵਫਦ ਨੇ ਡੇਰਾ ਮੁਖੀ ਨੂੰ ਪੈਰੋਲ ਨਾ ਦਿੱਤੇ ਜਾਣ ਸੰਬੰਧੀ ਸਿਰਸਾ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੂੰ ਮੰਗ ਪੱਤਰ ਦਿੱਤਾ ਸੀ।
ਗੁਰਮੀਤ ਰਾਮ ਰਹੀਮ ਵੱਲੋਂ ਖੇਤੀ ਦੇ ਕੰਮਾਂ ਲਈ 42 ਦਿਨਾਂ ਦੀ ਪੈਰੋਲ ਲਈ ਅਰਜ਼ੀ 18 ਜੂਨ ਨੂੰ ਪਾਈ ਗਈ ਸੀ। ਇਹ ਅਰਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।

Real Estate