ਰਾਹੁਲ ਗਾਂਧੀ ਦੀ ਥਾਂ ਕਾਂਗਰਸ ਦਾ ਨਵੇਂ ਪ੍ਰਧਾਨ ਬਾਰੇ ਇਸੇ ਹਫਤੇ ਪਤਾ ਲੱਗ ਸਕਦਾ ਹੈ । ਖਬਰਾਂ ਹਨ ਕਿ ਕਾਂਗਰਸ ਜਲਦੀ ਹੀ ਸੀਡਬਲਿਊਸੀ ਦੀ ਬੈਠਕ ਬੁਲਾ ਸਕਦੀ ਹੈ ਤੇ ਇਸ ‘ਚ ਨਵੇਂ ਪ੍ਰਧਾਨ ਦੇ ਨਾਂ ‘ਤੇ ਮੋਹਰ ਲੱਗ ਸਕਦੀ ਹੈ। ਸੁਸ਼ੀਲ ਕੁਮਾਰ ਸ਼ਿੰਦੇ ਤੇ ਮੱਲਿਕਾਰਜੁਨ ਖੜਗੇ ਕਾਂਗਰਸ ਦੇ ਅਗਲੇ ਪ੍ਰਧਾਨ ਬਣਨ ਦੀ ਰੇਸ ‘ਚ ਸਭ ਤੋਂ ਅੱਗੇ ਹਨ।
ਦੂਜੇ ਪਾਸੇ ਕਾਂਗਰਸੀ ਅਹੁਦੇਦਾਰਾਂ ਦੇ ਅਸਤੀਫਿਆਂ ਤੋਂ ਬਆਦ ਅੱਜ ਇੱਕ ਹੋਰ ਡਰਾਮਾ ਹੋਇਆ । ਦਿੱਲੀ ‘ਚ ਕਾਂਗਰਸੀ ਵਰਕਰਾਂ ਨੇ ਕਾਂਗਰਸ ਦੇ ਦਫਤਰ ਨੇੜੇ ਖੁਦ ਨੂੰ ਫਾਂਸੀ ਲਗਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਸ ਦਾ ਕਹਿਣਾਂ ਹੈ ਕਿ , “ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਮੈਂ ਫਾਹਾ ਲੈ ਲਵਾਂਗਾ।”
Delhi: A Congress worker attempted suicide by trying to hang himself outside Congress Office. He says, "Rahul Gandhi should take back his resignation else I will hang myself." pic.twitter.com/AhoClvzEPk
— ANI (@ANI) July 2, 2019