532 ਕਿੱਲੋ ਹੈਰੋਇਨ ਅਤੇ 52 ਕਿੱਲੋ ਰਲਿਆ ਨਸ਼ੀਲਾ ਪਦਾਰਥ ਵੀ ਸੀ ਅਟਾਰੀ ਸਰਹੱਦ ਤੋਂ ਮਿਲੀ ਨਸ਼ੇ ਦੀ ਖੇਪ ‘ਚ

1147

ਭਾਰਤ-ਪਾਕਿ ਸਰਹੱਦ ’ਤੇ ਅਟਾਰੀ ‘ਚ ਭਾਰਤੀ ਕਸਟਮ ਵਿਭਾਗ ਨੇ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਰਲਿਆ ਮਿਲਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ । ਬਰਾਮਦ ਕੀਤੀ ਗਈ ਹੈਰੋਇਨ ਅਤੇ ਨਸ਼ੀਲੇ ਪਦਾਰਥ ਦੀ ਆਲਮੀ ਕੀਮਤ 2700 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਟਾਰੀ ਸਰਹਦ ਤੋਂ ਲੂਣ ਦੀਆਂ ਬੋਰੀਆਂ ਚ ਇਸ ਨਸ਼ੇ ਦੀ ਖੇਪ ਦੀ ਤਸਕਰੀ ਕਰਨ ਅਤੇ ਮੰਗਵਾਉਣ ਵਾਲੇ ਵਪਾਰੀ ਅਤੇ ਇਸ ਮਾਮਲੇ ਦੇ ਸਰਗਨਾ ਜਿਹੜਾ ਕਿ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ, ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਹ ਹੁਣ ਤੱਕ ਫੜੀ ਗਈ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਮੰਨੀ ਜਾ ਰਹੀ ਹੈ। ਇਸ ਹੈਰੋਇਨ ਨੂੰ ਲੂਣ ਦੇ ਪੈਕਟਾਂ ਵਿਚ ਭਰ ਕੇ ਲਿਆਂਦਾ ਜਾ ਰਿਹਾ ਸੀ।ਸ਼ੱਕ ਦੇ ਆਧਾਰ ਉਤੇ ਜਦੋਂ ਕਸਟਮ ਵਿਭਾਗ ਦੀ ਟੀਮ ਨੇ ਡਿਲਵਰੀ ਤੋਂ ਪਹਿਲਾਂ ਟਰੱਕੀ ਵਿਚ ਪਈਆਂ ਬੋਰੀਆਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਅੰਦਰ 1-1 ਕਿੱਲੋ ਦੇ ਚਿੱਟੇ ਰੰਗ ਦੇ ਪਾਊਡਰ ਵਾਲੇ ਪੈਕਟ ਮਿਲੇ, ਜਦੋਂ ਜਾਂਚ ਕੀਤੀ ਤਾਂ ਵਿਚੋਂ 100 ਪੈਕਟ ਹੈਰੋਇਨ ਦੇ ਬਰਾਮਦ ਹੋਏ। ਇਸ ਦੌਰਾਨ ਜਦੋਂ ਰਾਤ ਭਰ ਅਧਿਕਾਰੀਆਂ ਵਲੋਂ ਟਰੱਕਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ ਪੈਕਟਾਂ ਦੀ ਗਿਣਤੀ ਵੱਧ ਕੇ 600 ਤੋਂ ਜ਼ਿਆਦਾ ਹੋ ਗਈ।

Real Estate