ਚੇਨਈ : ਪਾਣੀ ਦੇ ਸੰਕਟ ਨਾਲ ਜੂਝਦੇ ਲੋਕਾਂ ਲਈ ਟੈਂਕਰ ਵਾਲੇ ‘ਹੀਰੋ ’ ਜਾਂ ‘ਵਿਲੇਨ’ ?

1338

ਇਮਰਾਮ ਕੂਰੈਸ਼ੀ ਚੇਨਈ ( ਬੀਬੀਸੀ )
ਚੇਨਈ ਦੀਆਂ ਗਲੀਆਂ ਵਿੱਚ ਬੇਤਹਾਸ਼ਾ ਭੱਜਦੇ ਹੋਏ ਲੋਕ , ਪਾਣੀ ਦੇ ਟੈਂਕਰ ਅਤੇ ਪਾਣੀ ਲੈਣ ਲਈ ਜੱਦੋਜਹਿਦ , ਇਹ ਨਜ਼ਾਰਾ ਤਾਂ ਆਮ ਹੋ ਗਿਆ । ਲਾਰੀਆਂ ਵਿੱਚ ਆ ਰਹੇ ਇਹਨਾਂ ਟੈਂਕਰਾਂ ਦਾ ਮਹੱਤਵ ਕਦੇ ਐਨਾ ਜਿ਼ਆਦਾ ਨਹੀਂ ਸੀ ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਟੈਂਕਰ ਚੇਨਈ ਦੇ ਲੋਕਾਂ ਦੇ ਲਈ ਪਾਣੀ ਦੇ ਪੂਰਤੀ ਦਾ ਇੱਕਲੌਤਾ ਸਰੋਤ ਬਣ ਗਏ ਹਨ। 6,000, 12,000 ਅਤੇ 24,000 ਲੀਟਰ ਤੱਕ ਪਾਣੀ ਪਹੁੰਚਾਉਣ ਵਾਲੀਆਂ ਲਗਭਗ 4,500 ਗੱਡੀਆਂ ਦੇ ਨਾਲ ਨਿੱਜੀ ਟੈਂਕਰਾਂ ਨੇ ਚੇਨਈ ਮੈਟਰੋਵਾਟਰ ਬੋਰਡ ਦੀਆਂ ਗੱਡੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਲਾਰੀ ਵਾਟਰ ਟੈਂਕਰਸ ਐਸੋਸੀਏਸ਼ਨ ਦੇ ਮੁਤਾਬਿਕ ਉਹ ਚਾਰ ਗੁਣਾ ਜਿ਼ਆਦਾ ਗੱਡੀਆਂ ਚਲਾ ਰਹੇ ਹਨ।
ਪਾਣੀ ਦੀ ਕਮੀ ਨਾਲ ਜੂਝ ਰਹੇ ਲੋਕਾਂ ਦੀ ਟੈਂਕਰ ਉਪਰ ਨਿਰਭਰਤਾ ਇਸ ਤਰ੍ਹਾਂ ਵੱਧ ਗਈ ਹੈ ਕਿ ਉਹ ਇਹ ਵੀ ਨਹੀਂ ਸਮਝ ਪਾ ਰਹੇ ਕਿ ਉਹ ਅਨਿਯਮਿਤ ਤੌਰ ‘ਤੇ ਆਉਣ ਵਾਲੇ ਇਹਨਾਂ ਟੈਂਕਰਾਂ ਉਪਰ ਨਾਰਾਜ ਹੋਣ ਜਾਂ ਉਹਨਾ ਦੀ ਸਰਵਿਸ ਦੀ ਤਾਰੀਫ ਕਰਨ ।
ਲੋਕਾਂ ਦੇ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਟੈਂਕਰ ਦੀਆਂ ਵੱਧਦੀਆਂ ਕੀਮਤਾਂ ਹਨ। ਖਾਸਕਰ ਉਹਨਾਂ ਦੇ ਲਈ ਜਿੰਨ੍ਹਾਂ ਨੰ ਸਭ ਤੋਂ ਪਹਿਲਾਂ ਇਹਨਾਂ ਦੀ ਜਰੂਰਤ ਪਈ ਸੀ ਜਦੋਂ ਅਕਤੂਬਰ- ਦਿਸੰਬਰ 2018 ਵਿੱਚ ਉਤਰ-ਪੂਰਬ ਮਾਨਸੂਨ ਦੇ ਨਾ ਆਉਣ ਕਾਰਨ ਸ਼ਹਿਰ ਦੇ ਚਾਰ ਸਰੋਤ ਸੁੱਕ ਗਏ ਸਨ ।
ਲੋਕਾਂ ਦੀ ਸਿ਼ਕਾਇਤ ਹੈ ਕਿ ਪਾਣੀ ਦੇ ਟੈਂਕਰ ਦੇ ਭਾਅ ਤੇਜੀ ਨਾਲ ਵੱਧਦੇ ਜਾ ਰਹੇ ਹਨ। ਪਾਣੀ ਦੀ ਕਮੀ ਨਾਲ ਪਹਿਲਾਂ ਜਿੱਥੇ 24,000 ਲੀਟਰ ਪਾਣੀ ਦੇ ਇੱਕ ਟੈਂਕਰ ਦੀ ਕੀਮਤ 2400 ਰੁਪਏ ਸੀ ਉਹ ਉਹ ਵੱਧ ਕੇ 2900 ਰੁਪਏ ਹੋ ਗਈ ਹੈ , ਉਹ ਵੀ ਉਹਨਾ ਲਈ ਜੋ ਪਹਿਲਾਂ ਤੋਂ ਟੈਂਕਰ ਮੰਗਵਾ ਰਹੇ ਹਨ। ਜਿੰਨ੍ਹਾਂ ਨੇ ਪਾਣੀ ਦੀ ਕਮੀ ਬਾਅਦ ਟੈਂਕਰ ਲੈਣਾ ਸੁਰੂ ਕੀਤਾ ਉਹਨਾਂ ਦੇ ਲਈ ਇਹ ਕੀਮਤ 4500 ਤੋਂ 5000 ਰੁਪਏ ਤੱਕ ਪਹੁੰਚ ਗਈ ਹੈ।
ਓਐਮਆਰ ਇਲਾਕੇ ਵਿੱਚ ਅਪਰਾਟਮੈਂਟ ਵਿੱਚ ਰਹਿਣ ਵਾਲੇ ਐਨ ਕੇ ਵਰਦਰਾਜਨ ਦਾ ਕਹਿਣਾ ਹੈ , ‘ ਸਾਡੇ ਅਪਾਰਟਮੈਂਟ ਕੰਪਲੈਕਸ ਵਿੱਚ 70 ਅਪਾਰਟਮੈਂਟ ਹੈ ਜੋ ਰੋਜ਼ਾਨਾ 35,000 ਲੀਟਰ ਦਾ ਪਾਣੀ ਦਾ ਇਸਤੇਮਾਲ ਕਰਦੇ ਆ ਰਹੇ ਹਨ ਯਾਨੀ ਇੱਕ ਪਰਿਵਾਰ ਲਗਭਗ 500 ਲੀਟਰ ਪਾਣੀ ਵਰਤਦਾ ਹੈ। ਗਰਮੀਆਂ ਵਿੱਚ ਪਾਣੀ ਦੀ ਖਪਤ 38,000 ਲੀਟਰ ਹੋ ਜਾਂਦੀ ਹੈ ।’
ਕਰੀ ਇੱਕ ਮਹੀਨਾ ਪਹਿਲਾਂ ਸ਼ਹਿਰ ਵਿੱਚ ਪਾਣੀ ਦਾ ਸੰਕਟ ਸੁਰੂ ਹੋਣ ਨਾਲ ਵਰਦਰਾਜਨ ਵਰਗੇ ਪੁਰਾਣੇ ਗਾਹਕਾਂ ਦੇ ਲਈ ਕੀਮਤਾਂ ਵਿੱਚ ਅਚਾਨਕ ਇਜਾਫਾ ਹੋਇਆ । ਜਿਹੜੇ ਲੋਕਾਂ ਨੇ ਬਾਅਦ ‘ਚ ਪਾਣੀ ਲੈਣਾ ਸੁਰੂ ਕੀਤਾ ਉਹਨਾਂ ਦੇ ਲਈ ਕੀਮਤਾਂ ਦੁਗਣੀਆਂ ਤੋਂ ਲੈ ਕੇ ਤਿੱਗਣੀਆਂ ਵੱਧ ਹੋ ਗਈਆਂ ।
ਆਪਣੀ ਸ਼ਨਾਖਤ ਗੁਪਤ ਰੱਖਣ ਦੀ ਸ਼ਰਤ ‘ਤੇ ਪਾਣੀ ਦੇ ਟੈਂਕਰ ਸਪਲਾਈ ਕਰਨ ਵਾਲੇ ਕੁਝ ਸਪਲਾਇਰ ਨੇ ਦੱਸਿਆ , ‘ ਸਾਡੇ ਵਿੱਚੋਂ ਕੁਝ ਲੋਕ ਤੇਜੀ ਨਾਲ ਪੈਸਾ ਕਮਾਉਣਾ ਚਾਹੁੰਦਾ ।’
ਕੁਝ ਹੋਰ ਸਪਲਾਇਰ ਨੇ ਕਿਹਾ ਵੀ ਕਿ ਮੰਗ ਐਨੀ ਜਿ਼ਆਦਾ ਹੈ ਕਿ ਕੁਝ ਸਪਲਾਇਰ ਇਸਦਾ ਫਾਇਦਾ ਉਠਾਉਂਦੇ ਹੋਏ ਲੋਕਾਂ ਨੂੰ ਵਧਾ- ਚੜਾ ਕੇ ਕੀਮਤਾਂ ਦੱਸ ਰਹੇ ਹਨ।
ਐਸੋਸੀਏਸ਼ਨ ਦੇ ਇੱਕ ਮੈਂਬਰ ਦੇਵੀ ਪ੍ਰਕਾਸ਼ ਨੇ ਕਿਹਾ , ‘ ਇਹ ਸਾਡੇ ਲਈ ਸੌਖਾ ਨਹੀਂ ਹੈ , ਅਜਿਹੇ ਵੀ ਮਾਮਲੇ ਹੋਏ ਹਨ ਜਦੋਂ ਚੇਨਈ ਦੇ ਆਸਪਾਸ ਦੇ ਇਲਾਕਿਆਂ ਵਿੱਚ ਜ਼ਮੀਨ ਦੇ ਮਾਲਿਕਾਂ ਨੇ ਉਹਨਾਂ ਖੂਹ ਜਾ ਟਿਊਬਵੈੱਲ ਤੋਂ ਪਾਣੀ ਲੈਣ ਲਈ ਸਾਡੇ ਨਾਲ ਸੌਦਾ ਕਰ ਲਿਆ ਪਰ ਇਸਦਾ ਪਿੰਡ ਵਾਲੇ ਵਿਰੋਧ ਕਰਨ ਲੱਗੇ ।’
ਪ੍ਰਕਾਸ਼ ਸਾਡੀ ਟੀਮ ਨੂੰ ਚੇਨਈ ਤੋਂ 45 ਕਿਲੋਮੀਟਰ ਦੂਰ ਚੇਨਈ-ਤਿਰੂਵਲੂਰ ਰੋਡ ‘ਤੇ ਉਸ ਥਾਂ ਲੈ ਗਏ ਜਿੱਥੇ ਪਿੰਡ ਵਾਲਿਆਂ ਨੇ ਉਹ ਢਾਂਚਾ ਤੋੜ ਦਿੱਤਾ ਸੀ ਜਿੱਥੇ ਜਮੀਨ ਦੇ ਮਾਲਿਕ ਨੇ ਲਾਰੀ ਦੇ ਟੈਂਕਰਾਂ ਵਿੱਚ ਪਾਣੀ ਭਰਨ ਲਈ ਬਣਾਇਆ ਸੀ ।
ਚੇਨਈ – ਤਿਰੂਵਲੂਰ ਹਾਈਵੇ ਤੋਂ ਦੂਰ ਅੱਠ ਏਕੜ ਜ਼ਮੀਨ ਦੇ ਮਾਲਿਕ ਰਾਜੇਸ ਕੁਮਾਰ ਨੇ ਪੰਜ ਏਕੜ ਉਪਰ ਧਾਨ ਦੀ ਖੇਤੀ ਕੀਤੀ ਹੈ ਅਤੇ ਬਚੇ ਹੋਏ ਤਿੰਨ ਏਕੜ ਹਿੱਸੇ ਨੂੰ ਬਾਅਦ ਵਿੱਚ ਇਸਤੇਮਾਲ ਲਈ ਛੱਡ ਦਿੱਤਾ ਹੈ।
ਰਾਜੇਸ਼ ਕਹਿੰਦੇ ਹਨ , ‘ ਮੈਨੂੰ ਪਤਾ ਲੱਗਾ ਕਿ ਜੋ ਕੋਈ ਚੇਨਈ ਵਿੱਚ ਪਾਣੀ ਦੀ ਜਰੂਰਤ ਹੈ ਤਾਂ ਮੇਰੇ ਕੋਲ ਬਹੁਤ ਸਾਰਾ ਪਾਣੀ ਹੈ ਅਤੇ ਮੈਨੂੰ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ । ਪਿੰਡ ਵਾਲੇ ਇਸ ਲਈ ਵਿਰੋਧ ਕਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਾਣੀ ਦੇਣ ਨਾਲ ਜ਼ਮੀਨ ਦਾ ਪੱਧਰ ਹੇਠਾਂ ਚਲਾ ਜਾਵੇਗਾ । ਪਰ ਹਕੀਕਤ ਇਹ ਹੈ ਕਿ ਪਿਛਲੇ 25 ਦਿਨਾਂ ਵਿੱਚ ਪਾਣੀ ਦਾ ਪੱਧਰ ਹੇਠਾਂ ਨਹੀਂ ਡਿੱਿਗਆ ।
ਪਰ, ਤਿਰੂਵਲੂਰ ਵਿੱਚ ਨਾਲਵਾੜੀ ਬਾਈਪਾਸ , ਕਵਲਚੇਰੀ ਵਿੱਚ ਤਿੰਨ ਏਕੜ ਜ਼ਮੀਨ ਦੇ ਮਾਲਿਕ ਡੇਵਿਡ ਨੂੰ ਪਿੰਡ ਵਾਲਿਆਂ ਦੇ ਵਿਰੋਧ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ , ਉਹ ਕਹਿੰਦੇ ਹਨ , ‘ ਇੱਥੇ ਤਿੰਨ ਟਿਊਬਵੈੱਲ ਵਿੱਚੋਂ ਪਾਣੀ ਦੀਆਂ 50 ਗੱਡੀਆਂ ਭਰਦੀਆਂ ਹਨ।’
ਵਿਰੋਧ ਨੂੰ ਸ਼ਾਂਤ ਕਰਨ ਦੇ ਲਈ ਡੇਵਿਡ ਦਾ ਤਰੀਕਾ ਰਾਜੇਸ਼ ਤੋਂ ਅਲੱਗ ਹੈ ।
ਉਹ ਕਹਿੰਦੇ ਹਨ , ‘ ਮੈਂ ਉਹਨਾਂ ਨੂੰ ਸਮਝਾਉਂਦਾ ਹਾਂ ਕਿ ਜੇ ਮੀਂਹ ਘੱਟ ਵੀ ਪਿਆ ਤਾਂ ਪਾਣੀ ਦਾ ਪੱਧਰ ਵੱਧ ਜਾਵੇਗਾ । ਜਦਕਿ ਕਰਨਾਟਕ ਤਾਮਿਲਨਾਡੂ ਨੂੰ ਪਾਣੀ ਨਹੀਂ ਦਿੰਦਾ ਤਾਂ ਅਸੀਂ ਲੜਦੇ ਹਾਂ ਅਤੇ ਜਦੋਂ ਤਾਮਿਲਨਾਡੂ ਵਿੱਚ ਹੀ ਪਾਣੀ ਦੀ ਜਰੂਰਤ ਹੈ ਤਾਂ ਅਸੀਂ ਪਾਣੀ ਦੇਣ ਤੋਂ ਮਨ੍ਹਾ ਕਿਵੇਂ ਕਰ ਸਕਦੇ ਹਾਂ ।
ਤਾਮਿਲਨਾਡੂ ਪ੍ਰਾਈਵੇਟ ਵਾਟਰ ਟੈਂਕਰ ਐਸੋਸੀਏਸ਼ਨ ਦੇ ਸਕੱਤਰ ਐਸ ਮੁਰੂਗਨ ਨੇ ਦੱਸਿਆ , ‘ ਅਸੀਂ ਨਿੱਜੀ ਜਮੀਨਾਂ ਵਿੱਚੋਂ ਪਾਣੀ ਚੋਰੀ ਕਰਕੇ ਮਹਿੰਗੇ ਭਾਅ ਨਹੀਂ ਵੇਚ ਰਹੇ ਬਲਕਿ ਅਸੀਂ ਜਮੀਨ ਦੇ ਮਾਲਿਕ ਨੂੰ ਉਸ ਪਾਣੀ ਦੀ ਕੀਮਤ ਅਦਾ ਕਰਦੇ ਹਾਂ ।’
ਮਰੂਗਨ ਕਹਿੰਦੇ ਹਨ , ‘ ਕੀਮਤਾਂ ਇਸ ਲਈ ਵੀ ਵੱਧ ਰਹੀਆਂ ਹਨ ਕਿ ਪਾਣੀ ਚੇਨਈ ਤੋਂ ਵੀ 100 ਕਿਲੋਮੀਟਰ ਦੂਰ ਤੋਂ ਲਿਆਂਦਾ ਜਾਂਦਾ ਜਾ ਰਿਹਾ ਹੈ । ਤਿਰੂਵਲੂਰ ਦੇ ਨੇੜੇ ਕੁਝ ਇਲਾਕਿਆਂ ਵਿੱਚ ਪਾਣੀ 30 ਤੋਂ 40 ਫੁੱਟ ‘ਤੇ ਹੈ । ਪਰ, ਸਾਰੀਆਂ ਥਾਵਾਂ ‘ਤੇ ਪਾਣੀ ਐਨਾ ਨਹੀਂ ਜੋ ਪੀਣ ਦੇ ਲਈ ਇਸਤੇਮਾਲ ਕੀਤਾ ਜਾ ਸਕਦੇ । ਇਹੀ ਕਾਰਨ ਹੈ ਕਿ ਇੱਕ ਵੱਡੇ ਟੈਂਕਰ ਦੀ ਕੀਮਤਾਂ ਵੱਧ ਗਈਆਂ ਹਨ ।’
ਉਹ ਕਹਿੰਦੇ ਹਨ , ‘ ਘੱਟ ਤੋਂ ਘੱਟ , ਇੱਕ ਜਿਲ੍ਹੇ ਨੇ ਪਾਣੀ ਦੀ ਕੀਮਤ ਵਿੱਚ ਵਾਧੇ ਦੇ ਕਾਰਨਾਂ ਦਾ ਅਧਿਐਨ ਕਰਨ ਅਤੇ ਪਾਣੀ ਦੇ ਟੈਂਕਰਾਂ ਦੇ ਲਈ ਇੱਕ ਲਾਈਸੈਂਸ ਪ੍ਰਣਾਲੀ ਉਪਰ ਵਿਚਾਰ ਕਰਨ ਦੇ ਲਈ ਇੱਕ 9 ਮੈਂਬਰੀ ਕਮੇਟੀ ਬਣਾਈ ਹੈ । ਹਰ ਚੀਜ ਦੇ ਲਈ ਲਾਈਸੈਂਸ ਹੈ ਪਰ ਚਰਚਾ ਸਿਰਫ ਸਾਡੀ ਹੀ ਹੁੰਦੀ ਹੈ । ਅਸੀਂ ਆਪਣੇ ਕਾਰੋਬਾਰ ਦੇ ਲਈ ਕੁਝ ਸਨਮਾਨ ਚਾਹੁੰਦੇ ਹਾਂ ।’
ਤਾਂ ਵਾਟਰ ਟੈਂਕਰ ਸਪਲਾਇਰ ਵੇਚਣ ਵਾਲੇ ਹਨ ਜਾਂ ਲੁੱਟਣਵਾਲੇ ?
ਵਰਦਰਾਜਨ ਕਹਿੰਦੇ ਹਨ , ‘ ਫਿਲਹਾਲ ਉਹ ਲੁੱਟਟਵਾਲੇ ਹਨ , ਪਹਿਲਾਂ ਗਾਹਕਾਂ ਦੇ ਲਈ ਉਹਨਾਂ ਨੇ ਕੀਮਤਾਂ ਵੱਧ ਦਿੱਤੀਆਂ ਪਰ ਨਵੇਂ ਗਾਹਕਾਂ ਦੇ ਲਈ ਇਹ ਕੀਮਤ ਦੁਗਣੀ ਕਰ ਦਿੱਤੀ ਅਤੇ ਉਹ ਬੱਸ ਹਾਲਾਤਾਂ ਦਾ ਫਾਇਦਾ ਉਠਾ ਰਹੇ ਹਨ।’

Real Estate