ਟਰੱਕ ‘ਚ ਸਮੱਗਲ ਹੋ ਕੇ ਆਈ ਸੈਂਕੜੇ ਕਿਲੋ ਹੈਰੋਇਨ ਬਰਾਮਦ ਹੋਣ ਦੀਆਂ ਖ਼ਬਰਾਂ

1510

ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈ ਭਾਰੀ ਮਾਤਰਾ ਵਿੱਚ ਹੈਰੋਇਨ ਕਸਟਮ ਅਧਿਕਾਰੀਆਂ ਨੇ ਸੰਗਠਤ ਚੈੱਕ ਪੋਸਟ ’ਤੇ ਫੜੀ ਹੈ। ਹੈਰੋਇਨ ਦੀ ਇਹ ਖੇਪ ਪਾਸਿਕਤਾਨ ਤੋਂ ਆਏ ਇੱਕ ਟਰੱਕ ਵਿੱਚ ਸੀ ਤੇ ਇਸ ਟਰੱਕ ਵਿੱਚ ਲੂਣ ਲੱਦਿਆ ਹੋਇਆ ਸੀ। ਖ਼ਬਰਾਂ ਅਨੁਸਾਰ ਬਰਾਮਦ ਕੀਤੀ ਹੈਰੋਇਨ ਦੀ ਮਾਤਰਾ ਇੱਕ ਸੌ ਕਿਲੋਗ੍ਰਾਮ ਤੋਂ ਵੀ ਵੱਧ ਹੈ।ਪਰ ਹਾਲੇ ਤੱਕ ਕਸਟਮਜ਼ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸਨਿੱਚਰਵਾਰ ਬਾਅਦ ਦੁਪਹਿਰ ਲੂਣ ਦੇ ਥੈਲਿਆਂ ਨਾਲ ਲੱਦਿਆ ਇੱਕ ਟਰੱਕ ਪਾਕਿਸਤਾਨ ਤੋਂ ਭਾਰਤ ਅੰਦਰ ਦਾਖ਼ਲ ਹੋਇਆ ਸੀ। ਅਟਾਰੀ ਬਾਰਡਰ ਰਾਹੀਂ ਭਾਰਤ ਦਾ ਕਾਰੋਬਾਰ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਨਾਲ ਹੁੰਦਾ ਹੈ।ਅਟਾਰੀ ਬਾਰਡਰ ਉੱਤੇ ਭਾਰਤੀ ਅਧਿਕਾਰੀਆਂ ਨੇ ਬਹੁਤ ਬਾਰੀਕੀ ਨਾਲ ਇਸ ਟਰੱਕ ਨੂੰ ਚੈੱਕ ਕੀਤਾ ਤੇ ਚੈਕਿੰਗ ਦੌਰਾਨ ਇਹ ਹੈਰੋਇਨ ਫੜੀ ਗਈ।ਖ਼ੁਫ਼ੀਆ ਵਿਭਾਗ ਦੇ ਸੂਤਰਾਂ ਮੁਤਾਬਕ ਇਸ ਟਰੱਕ ਦੀ ਤਲਾਸ਼ੀ ਦੇਰ ਰਾਤ ਤੱਕ ਵੀ ਜਾਰੀ ਸੀ । ਸਾਲ 2012 ਦੌਰਾਨ 505 ਕਰੋੜ ਰੁਪਏ ਮੁੱਲ ਦੀ 101 ਕਿਲੋਗ੍ਰਾਮ ਹੈਰੋਇਨ ਇਸੇ ਬਾਰਡਰ ’ਤੇ ਫੜੀ ਗਈ ਸੀ ਤੇ ਇਹ ਪਾਕਿਸਤਾਨ ਤੋਂ ਆਉਣ ਵਾਲੀ ਅਤੇ ਅਟਾਰੀ ਬਾਰਡਰ ਉੱਤੇ ਫੜੇ ਗਏ ਨਸ਼ੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਮੰਨੀ ਜਾ ਰਹੀ ਹੈ।

Real Estate