ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਪਾਕਿ ਵਿਚਾਲੇ ਮੀਟਿੰਗਾਂ ਜਲਦ

1155

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ 11 ਜੁਲਾਈ ਤੋਂ 14 ਜੁਲਾਈ ਦੇ ਵਿਚਕਾਰ ਭਾਰਤ ਪਾਕਿਸਤਾਨ ਵਿਚਾਲੇ ਮੀਟਿੰਗਾਂ ਹੋ ਸਕਦੀਆਂ ਹਨ।ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ 14 ਮਾਰਚ ਨੂੰ ਅਟਾਰੀ–ਵਾਹਗਾ ਸਰਹੱਦ ’ਤੇ ਹੋਈ ਸੀ। ਇਸ ਸਬੰਧੀ ਦੂਜੇ ਗੇੜ ਦੀ ਗੱਲਬਾਤ ਬੀਤੀ ਦੋ ਅਪ੍ਰੈਲ ਨੂੰ ਹੋਣ ਵਾਲੀ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਨਾਲ ਜੁੜੀ ਇੱਕ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਦੀ ਨਿਯੁਕਤੀ ਤੋਂ ਬਾਅਦ ਗੱਲਬਾਤ ਨਹੀਂ ਹੋ ਸਕੀ ਸੀ। ਪਾਕਿਸਤਾਨ ਨੇ ਬੀਤੀ 24 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹਿੱਸਾ ਲੈਣ ਲਈ ਭਾਰਤੀ ਸਿੱਖ ਤੀਰਥ–ਯਾਤਰੀਆਂ ਦੇ ਵੱਡੇ ਜੱਥੇ ਨੂੰ ਵੀਜ਼ਾ ਜਾਰੀ ਕੀਤਾ ਸੀ।ਪਾਕਿਸਤਾਨੀ ਸਰਕਾਰ ਦੇ ਸੂਤਰਾਂ ਮੁਤਾਬਕ ਕੱਲ੍ਹ ਸੰਪੰਨ ਹੋਏ ਇਸ ਪ੍ਰੋਗਰਾਮ ਵਿੱਚ 27 ਜੂਨ ਤੋਂ 6 ਜੁਲਾਈ ਦੇ ਵਿਚਕਾਰ 463 ਸਿੱਖ ਤੀਰਥ–ਯਾਤਰੀਆਂ ਨੂੰ ਵੀਜ਼ਾ ਜਾਰੀ ਕੀਤੇ ਗਏ ਹਨ।

Real Estate