ਲੁਧਿਆਣਾ ਜੇਲ੍ਹ ਕਾਂਡ ਮਗਰੋਂ ਬਠਿੰਡਾ ਜੇਲ੍ਹ ‘ਚ ਦੋ ਵਾਰਦਾਤਾਂ

1257

ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕੈਦੀ ਇਲਾਜ਼ ਦੌਰਾਨ ਪੁਲਿਸ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਰਾਤ ਦੇ ਸਮੇਂ ਫਰਾਰ ਹੋ ਗਿਆ ਹੈ।ਦੋਸ਼ੀ ਦੀ ਪਛਾਣ ਪਰਮਜੀਤ ਸਿੰਘ ਦੇ ਤੌਰ ‘ਤੇ ਹੋਈ ਹੈ।ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਨੇ ਹਸਪਤਾਲ ਅਤੇ ਆਸ-ਪਾਸ ਦੇ ਏਰੀਆ ਵਿਚ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਇਸ ਮਾਮਲੇ ਵਿਚ ਪੁਲਿਸ ਵਿਭਾਗ ਨੇ ਕਾਰਵਾਈ ਕਰਦਿਆਂ ਦੋਸ਼ੀ ਦੀ ਸੁਰੱਖਿਆ ਵਿਚ ਤਾਇਨਾਤ ਇੱਕ ਏ.ਐੱਸ.ਆਈ. ਸਮੇਤ 5 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਫ਼ਰਾਰ ਕੈਦੀ ਪਰਮਜੀਤ ਸਿੰਘ ਨੇ ਕੁੱਝ ਦਿਨ ਪਹਿਲਾਂ ਰਾਮਾਂ ਮੰਡੀ ਵਿਚ ਇਕ ਗ੍ਰੰਥੀ ਦਾ ਰੰਜਿਸ਼ ਦੇ ਚਲਦੇ ਕਤਲ ਕਰ ਦਿੱਤਾ ਗਿਆ ਸੀ।ਇਸ ਘਟਨਾ ਦੇ ਕੁੱਝ ਦਿਨ ਬਾਅਦ ਹੀ ਪੁਲਿਸ ਨੇ ਦੋਸ਼ੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ ਇਸ ਦੌਰਾਨ ਪਰਮਜੀਤ ਸਿੰਘ ਨੂੰ ਵੀ ਕਾਫੀ ਸੱਟਾਂ ਲੱਗੀਆਂ ਸਨ ,ਜਿਸ ਕਰਕੇ ਉਸ ਨੂੰ ਪਿਛਲੇ ਕੁੱਝ ਦਿਨਾਂ ਤੋਂ ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿਚ ਦਾਖਲ ਕਰਾਇਆ ਹੋਇਆ ਸੀ।
ਦੂਜੀ ਖ਼ਬਰ ਵੀ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਹੈ ਜਿੱਥੇ ਬੈਰਕ ‘ਚ ਵੀ ਗੈਂਗਸਟਰ ਆਪਸ ਵਿਚ ਭਿੜ ਗਏ ਹਨ।ਓਥੇ ਦੋ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਜੇਲ੍ਹ ਵਾਰਡਨ ‘ਤੇ ਕੀਤੇ ਹਮਲੇ ਦੀਆਂ ਖ਼ਬਰਾਂ ਆਈਆ ਸਨ ਤੇ ਸ਼ੁੱਕਰਵਾਰ ਨੂੰ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਵਿਚਾਲੇ ਝੜਪ ਹੋ ਗਈ ਹੈ।ਇਸ ਝੜਪ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪੁੱਜ ਕੇ ਜੇਲ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਛੁਡਾ ਕੇ ਵੱਖ-ਵੱਖ ਬੈਰਕ ਵਿਚ ਬੰਦ ਕੀਤਾ।ਜਿਸ ‘ਚ ਇਕ ਗੈਂਗਸਟਰ ਕੈਦੀ ਜ਼ਖਮੀ ਹੋ ਗਿਆ ।

Real Estate