ਮਹਾਰਾਸ਼ਟਰ ‘ਚ ਵੱਡਾ ਹਾਦਸਾ 15 ਮੌਤਾਂ

1395

ਮਹਾਰਾਸ਼ਟਰ ‘ਚ ਪੁਣੇ ਦੇ ਕੋਂਡਵਾ ਵਿੱਚ ਕੰਧ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਹਾਦਸਾ ਸ਼ੁੱਕਰਵਾਰ ਦੀ ਬੀਤੀ ਰਾਤ ਨੂੰ ਵਾਪਰਿਆ। ਕੰਧ ਮੋਟੀ ਅਤੇ ਭਾਰੀ ਸੀ ਜਿਸ ਦੇ ਢਹਿਣ ਨਾਲ ਲੋਕ ਉਸ ਹੇਠ ਦੱਬੇ ਗਏ। ਲੋਕਾਂ ਨੂੰ ਬਚਣ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਐਨਡੀਆਰਐਫ ਦੇ ਜਵਾਨ ਮੌਕੇ ਉੱਤੇ ਪਹੁੰਚ ਗਏ ਅਤੇ ਬਚਾਅ ਕਾਰਜ ਹੋਰ ਤੇਜ਼ੀ ਨਾਲ ਸ਼ੁਰੂ ਕਰਵਾਏ।ਲਾਸ਼ਾਂ ਨੂੰ ਕੰਧ ਦੇ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਕੰਧ ਕੋਲ ਮਿੱਟੀ ਅਤੇ ਜ਼ਮੀਨ ਗਿਲੀ ਸੀ। ਕੰਧ ਦੇ ਦੂਜੇ ਪਾਸੇ ਝੁੱਗੀਆਂ ਸਨ ਜਿਨ੍ਹਾਂ ਵਿੱਚ ਲੋਕ ਸੋ ਰਹੇ ਸਨ। ਸੁੱਤੇ ਹੋਏ ਲੋਕਾਂ ਉੱਤੇ ਕੰਧ ਡਿੱਗੀ ਅਤੇ ਲੋਕ ਉਸ ਵਿੱਚ ਦੱਬ ਗਏ।

Real Estate