ਕੈਨੇਡਾ: ਪੰਜਾਬੀ ਵੱਲੋਂ ਬਣਾਏ ਕੈਨੇਡਾ ਦੇ ਨਵੇਂ ਝੰਡੇ ਦੀ ਚਰਚਾ

1469

ਟੋਰਾਂਟੋ -ਕਨੇਡਾ ਦੇ ਵਿੱਚ 152ਵਾਂ ਕੈਨੇਡਾ ਦਿਵਸ ਇੱਕ ਜੁਲਾਈ ਨੂੰ ਮਨਾਇਆ ਜਾ ਰਿਹਾ ਹੈ । ਵੈਸੇ ਤਾਂ ਪੰਜਾਬੀਆਂ ਨੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ ਪਰ ਹੁਣ ਚਰਚਾ ਮੋਤੀਆਂ ਨਾਲ ਗੁੰਦੇ ਕਨੇਡਾ ਦੇ ਰਾਸ਼ਟਰੀ ਝੰਡੇ ਦੀ ਹੈ। ਇਸ ਮੌਕੇ ਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਹਰ ਵਾਰ ਦੀ ਤਰ੍ਹਾਂ ਨਿਵੇਕਲਾ ਕਦਮ ਚੁੱਕਣ ਵਾਲੇ ਕਲਾਕਾਰ ਬਲਜਿੰਦਰ ਸੇਖਾ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਦੁਨੀਆਂ ਦਾ ਪਹਿਲਾ ਨਿਵੇਕਲਾ ਮੋਤੀਆਂ ਦੇ ਨਾਲ਼ ਜੜਿਆ ਕਨੈਡੀਅਨ ਫਲੈਗ ਬਣਾਇਆ ਹੈ । ਜਿਸ ਵਿੱਚ ਉਹਨਾ ਦੇ ਸਾਥੀ ਚਰਨਜੀਤ ਸਿੰਘ ਜਗਰਾਉਂ ਨੇ ਸਾਥ ਦਿੱਤਾ ਹੈ । ਸਾਡੇ ਨਾਲ ਗੱਲਬਾਤ ਦੌਰਾਨ ਕਲਾਕਾਰ ਬਲਜਿੰਦਰ ਸੇਖਾ ਨੇ ਦੱਸਿਆ ਇਹ ਦੁਨੀਆ ਦਾ ਪਹਿਲਾ ਹੱਥ ਨਾਲ ਮੋਤੀਆਂ ਤੇ ਧਾਗੇ ਨਾਲ ਬਣਿਆਂ ਝੰਡਾ ਹੈ ।ਜਿਸ ਵਿੱਚ ਤਕਰੀਬਨ ਪੈਹਟ ਸੌ ਦੇ ਕਰੀਬ ਸੁੱਚੇ ਮੋਤੀ ਲੱਗੇ ਹਨ । ਇਸ ਨੂੰ ਹੱਥ ਨਾਲ ਬਣਾਉਣ ਲਈ ਤਕਰੀਬਨ ਅਠਾਈ ਦਿਨ ਲੱਗੇ ਹਨ । ਇਸ ਵਿਲੱਖਣ ਝੰਡੇ ਦੀ ਕੈਨੇਡਾ ਦੇ ਪੰਜਾਬੀ ਚੈੱਨਲਾਂ ਤੋ ਇਲਾਵਾ ਇੰਗਲਿਸ ਚੈੱਨਲਾਂ ਵੱਲੋਂ ਭਰਪੂਰ ਚਰਚਾ ਕੀਤੀ ਜਾ ਰਹੀ ਹੈ । ਬਲਜਿੰਦਰ ਸੇਖਾ ਦੇ ਵੱਲੋਂ ਗਾਏ “ ਗੋ ਕਨੇਡਾ ਮਿਊਜਕ ਵੀਡੀਓ ਦੀ ਚਰਚਾ ਪੰਜਾਬੀ ਹੀ ਨਹੀਂ ਬਲਕਿ ਸਾਰੇ ਕੈਨੇਡੀਅਨ ਭਾਈਚਾਰੇ ਵਿੱਚ ਹੋਈ ਸੀ । ਬਰੈਂਪਟਨ ਦੇ ਇਸ ਨਿਵਾਸੀ ਬਲਜਿੰਦਰ ਸੇਖਾ ਨੇ ਦੱਸਿਆ ਪਿਛਲੇ ਤਕਰੀਬਨ ਡੇਢ ਸਾਲ ਤੋਂ ਉਹ ਇਸ ਪੌ੍ਜੇਕਟ ਤੇ ਕੰਮ ਕਰ ਰਹੇ ਸਨ ।ਯਾਦ ਰਹੇ ਕਿ “ਗੋਅ ਕਨੇਡਾ” ਪੰਜਾਬੀ ਦਾ ਪਹਿਲਾ ਗੀਤ ਹੈ ਜਿਸਨੂੰ ਅੰਗਰੇਜ਼ੀ ਦੇ ਨਾਲ ਨਾਲ ਕਨੇਡਾ ਦੀ ਮੂਲ ਭਾਸ਼ਾ ਫ਼੍ਰੈਂਚ ਵਿੱਚ ਵੀ ਟਰਾਂਸਲੈਟ ਕੀਤਾ ਗਿਆ ਸੀ ।ਕਨੇਡਾ ਦੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਦੇ ਵੱਲੋਂ ਇਸ ਗੀਤ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ । ਬੀਤੇ ਸਾਲ ਸ੍ਰੀ ਸੇਖਾ ਨੇ ਕੈਨੇਡਾ ਪੋਸਟ ਦੇ ਸਹਿਯੋਗ ਨਾਲ ਵਿਸ਼ੇਸ਼ ਕੈਨੇਡਾ ਡਾਕ ਟਿਕਟ ਜਾਰੀ ਕੀਤੀ ਸੀ ।ਸਮੂਹ ਕਨੇਡੀਅਨਸ ਵੱਲੋਂ ਪੰਜਾਬੀ ਕਲਾਕਾਰ ਦੇ ਪਹਿਲੇ ਤਿਆਰ ਕੀਤੇ ਨਿਵੇਕਲੇ ਰਾਸ਼ਟਰੀ ਫਲੈਗ ਦੀ ਕਨੇਡਾ ਦਾ ਸਾਰੇ ਮੀਡੀਏ ਤੇ ਬੁੱਧੀਜੀਵੀ ਵਰਗ ਵਿੱਚ ਭਰਪੂਰ ਚਰਚਾ ਹੈ ।ਇਸ ਮੌਕੇ ਚਰਨਜੀਤ ਸਿੰਘ ,ਰਜਿੰਦਰ ਰਾਜੂ , ਆਦਿ ਟੀਮ ਮੈਂਬਰ ਹਾਜਿਰ ਸਨ ।

Real Estate