ਕਵੀਸ਼ਰੀ, ਗਤਕਾ, ਭਾਸ਼ਣ, ਅਰਦਾਸ, ਗੁਰਬਾਣੀ ਕੰਠ, ਕੀਰਤਨ, ਕਵਿਤਾ ਦੇ ਮੁਕਾਬਲੇ ਕਰਾਏ

8973

ਸਿੱਖ ਪ੍ਰੰਪਰਾਵਾਂ ਨੂੰ ਘਰ ਘਰ ਪਹੁੰਚਾਉਣ ਦੇ ਅਹਿਦ ਨਾਲ ਗੁਰਮਤਿ ਸਿਖਲਾਈ ਕੈਂਪ ਸਮਾਪਤ
ਰਿਵਾਲਸਰ (ਹਿਮਾਚਲ ਪ੍ਰਦੇਸ਼), 29 ਜੂਨ
awardਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ ਵਿਚ ਕੰਮ ਕਰ ਰਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਲਗਾਇਆ ਪੰਜ ਰੋਜਾ ਗੁਰਮਤਿ ਸਿਖਲਾਈ ਰਿਹਾਇਸ਼ੀ ਕੈਂਪ ਅੱਜ ਗੁਰਮਤਿ ਸਿਧਾਂਤ ਤੇ ਸਿੱਖ ਪ੍ਰੰਪਰਾਵਾਂ ਨੂੰ ਘਰੋ ਘਰ ਪਹੁੰਚਾਉਣ ਦਾ ਅਹਿਦ ਲੈਂਦਿਆਂ ਸੰਪੰਨ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਕੈਂਪ ਸ੍ਰੀ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸਥਾਨ ਪਹਾੜਾਂ ਦੀਆਂ ਵਾਦੀਆਂ ਵਿਚ ਸਥਿਤ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਸ਼ੇਸ਼ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਭਾਦਸੋਂ ਤੋਂ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕੀਤੀ। ਇਸ ਸਮੇਂ ਬੈੱਸਟ ਕੈਂਪਰ ਕੁੜੀਆਂ ਵਿਚੋਂ ਮਨਪ੍ਰੀਤ ਕੌਰ ਅਤੇ ਮੁੰਡਿਆਂ ਵਿਚੋਂ ਇੰਦਰਦੀਪ ਸਿੰਘ ਚੁਣੇ ਗਏ। ਇਥੇ ਕੈਂਪ ਬਾਰੇ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਦਿੱਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਏ ਗਏ ਇਸ ਕੈਂਪ ਵਿਚ ਵੱਖ ਵੱਖ 31 ਸਕੂਲਾਂ ਦੇ 81 ਬੱਚਿਆਂ ਨੇ ਭਾਗ ਲਿਆ ਜੋ ਇਸ ਤੋਂ ਪਹਿਲਾਂ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਪਟਿਆਲਾ ਵਿਚ ਲਗਾਏ ਗਏ ਕੈਂਪ ਵਿਚ ਭਾਗ ਲੈਣ ਵਾਲੇ 550 ਬੱਚਿਆਂ ਵਿਚੋਂ ਚੁਣੇ ਗਏ ਸਨ। ਇਨਾਮ ਵੰਡ ਸਮਾਰੋਹ ਵਿਚ ਬੋਲਦਿਆਂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੰਜ ਦਿਨਾਂ ਵਿਚ ਅਸੀਂ 81 ਬੱਚਿਆਂ ਨੂੰ ਅੰਮ੍ਰਿਤ ਵੇਲੇ ਨਿੱਤ ਨੇਮ ਸੰਭਾਲਣਾ, ਸਿੱਖ ਧਰਮ ਦੇ ਮੁੱਢਲੇ ਸਿਧਾਂਤ, ਗੁਰਬਾਣੀ ਸੰਥਿਆ, ਗੁਰ ਇਤਿਹਾਸ, ਨੈਤਿਕ ਕਦਰਾਂ ਕੀਮਤਾਂ, ਵਾਤਾਵਰਨ ਤੋਂ ਇਲਾਵਾ ਵੱਖ ਵੱਖ ਸਰਗਰਮੀਆਂ ਕਵਿਤਾ, ਕਵੀਸ਼ਰੀ, ਕੀਰਤਨ ਗੱਤਕਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ, ਆਖ਼ਰੀ ਦਿਨ ਬੱਚਿਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿਚ ਗੁਰਬਾਣੀ ਕੰਠ, ਕੀਰਤਨ, ਅਰਦਾਸ, ਕਵੀਸ਼ਰੀ, ਕਵਿਤਾ, ਸਿਰਲੇਖ ਭਾਸ਼ਣ, ਗਤਕਾ ਆਦਿ ਮੁਕਾਬਲੇ ਸ਼ਾਮਲ ਹਨ। ਬੱਚਿਆਂ ਨੂੰ ਸਿਖਿਆ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਰਧਾਰਿਤ ਕੀਤੇ ਪ੍ਰਚਾਰਕਾਂ ਵਿਚ ਪਰਵਿੰਦਰ ਸਿੰਘ ਬਰਾੜਾ, ਸੁਖਵਿੰਦਰ ਸਿੰਘ ਰਾਟੋਲ, ਪਰਮਜੀਤ ਸਿੰਘ ਗੁਰਦਾਸਪੁਰ, ਹਰਦੀਪ ਸਿੰਘ ਟਿੱਬਾ, ਗੁਰਦੀਪ ਸਿੰਘ ਚੌਂਤਾ, ਪਰਮਜੀਤ ਸਿੰਘ ਐਚਪੀ ਨੇ ਡਿਊਟੀ ਨਿਭਾਈ। ਇਸ ਕੈਂਪ ਦਾ ਪ੍ਰਬੰਧ ਦੀ ਦੇਖ ਰੇਖ ਲਈ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ, ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਿਤ ਕੀਤੇ ਆਈ ਏ ਭਗਵੰਤ ਸਿੰਘ ਧੰਗੇੜਾ, ਗੁਰਦੁਆਰਾ ਘੋੜਿਆਂ ਵਾਲਾ ਨਾਭਾ ਦੇ ਮੈਨੇਜਰ ਨਰਿੰਦਰਜੀਤ ਸਿੰਘ, ਰੁਪਿੰਦਰ ਸਿੰਘ, ਗੁਰਦੁਆਰਾ ਇੰਸਪੈਕਟਰ ਮੋਹਨ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਵੇਲੇ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿਚ ਬਾਬਾ ਅਜਾਪਾਲ ਸਿੰਘ ਖ਼ਾਲਸਾ ਹਾਈ ਸਕੂਲ ਨਾਭਾ ਦੇ ਅਧਿਆਪਕ ਸਟਾਫ਼ ਵਿਚ ਹਰਪ੍ਰੀਤ ਸਿੰਘ, ਤੇਜਪਾਲ ਸਿੰਘ, ਪ੍ਰਭਜੋਤ ਕੌਰ, ਹਰਜੋਤ ਕੌਰ, ਸੁਖਪ੍ਰੀਤ ਕੌਰ, ਮੇਜਰ ਸਿੰਘ, ਸੁਖਵਿੰਦਰ ਸਿੰਘ, ਜਸਦੀਪ ਕੌਰ, ਸੁਖਜਿੰਦਰ ਕੌਰ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ। ਇਸ ਕੈਂਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਅਕਾਦਮਿਕ ਲੈਕਚਰ ਦੇਣ ਲਈ ਜਗਮੋਹਨ ਸਿੰਘ ਵੀ ਹਾਜ਼ਰ ਰਹੇ। ਸਮਾਜ ਸੇਵਕ ਜੋਗਿੰਦਰ ਸਿੰਘ ਪੰਛੀ ਨੇ ਵੀ ਇਸ ਕੈਂਪ ਵਿਚ ਹਾਜ਼ਰੀ ਭਰੀ। ਇਸ ਵੇਲੇ ਬੱਚਿਆਂ ਦੀ ਸਿਹਤ ਦੀ ਦੇਖਭਾਲ ਕਰਨ ਲਈ ਡਾਕਟਰ ਬਲਬੀਰ ਸਿੰਘ ਨੇ ਸੰਭਾਲੀ।

ਨਤੀਜੇ
ਗੁਰਬਾਣੀ ਕੰਠ ਮੁਕਾਬਲੇ :
ਪਹਿਲੇ : ਜਸਜੀਤ ਕੌਰ
ਦੂਜੇ : ਗੁਰਪ੍ਰੀਤ ਸਿੰਘ
ਤੀਜੇ : ਸੰਦੀਪ ਕੁਮਾਰ

ਕੀਰਤਨ ਮੁਕਾਬਲੇ :
ਪਹਿਲੇ : ਦਮਨਜੀਤ ਕੌਰ
ਦੂਜੇ : ਮਨਪ੍ਰੀਤ ਕੌਰ
ਤੀਜੇ : ਹਰਨੂਰ ਕੌਰ

ਕਵਿਤਾ ਮੁਕਾਬਲੇ:
ਪਹਿਲੇ : ਦਮਨਜੀਤ ਕੌਰ
ਦੂਜੇ : ਜਸਵਿੰਦਰ ਕੌਰ
ਤੀਜੇ : ਮਨਪ੍ਰੀਤ ਕੌਰ

ਭਾਸ਼ਣ ਮੁਕਾਬਲੇ:
ਪਹਿਲੇ : ਸ਼ੁਭਦੀਪ ਕੌਰ
ਦੂਜੇ : ਸਿਮਰਦੀਪ ਕੌਰ
ਤੀਜੇ : ਸੰਦੀਪ ਕੁਮਾਰ

ਅਰਦਾਸ ਮੁਕਾਬਲਾ :
ਪਹਿਲੇ : ਮਨਪ੍ਰੀਤ ਕੌਰ
ਦੂਜੇ : ਹਰਮਨਪ੍ਰੀਤ ਸਿੰਘ
ਤੀਜੇ : ਨਵਦੀਪ ਕੌਰ

ਕਵੀਸ਼ਰੀ ਮੁਕਾਬਲਾ :
ਪਹਿਲੇ : ਹਰਜੋਤ ਕੌਰ ਜਥਾ
ਦੂਜੇ : ਭੁਪਿੰਦਰ ਸਿੰਘ ਜਥਾ
ਤੀਜੇ : ਨਿਸ਼ਾਨ ਸਿੰਘ ਜਥਾ

ਗਤਕਾ ਮੁਕਾਬਲਾ :
ਪਹਿਲੇ : ਕੁਲਵਿੰਦਰ ਕੌਰ, ਜਸਵਿੰਦਰ ਕੌਰ
ਦੂਜੇ : ਦਵਿੰਦਰ ਸਿੰਘ, ਇੰਦਰਦੀਪ ਸਿੰਘ
ਤੀਜੇ : ਕਰਨਦੀਪ ਸਿੰਘ, ਨਿਸ਼ਾਨ ਸਿੰਘ

Real Estate