6 ਮਹੀਨੇ ਹੋਰ ਰਾਸ਼ਟਰਪਤੀ ਸਾਸ਼ਨ ਅਧੀਨ ਰਹੇਗਾ ਜੰਮੂ-ਕਸ਼ਮੀਰ !

1395

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਹਲਾਤਾਂ ਦੇ ਸਬੰਧ ਵਿਚ ਲੋਕ ਸਭਾ ‘ਚ ਜਾਣਕਾਰੀ ਦਿੱਤੀ। ਇਸ ਦੌਰਾਨ ਜੰਮੂ ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਜਾਰੀ ਰਾਸ਼ਟਰਪਤੀ ਸ਼ਾਸਨ ਨੂੰ ਅਗਲੇ 6 ਮਹੀਨੇ ਲਈ ਵਧਾਏ ਜਾਣ ਦੀ ਸਿਫ਼ਾਰਿਸ਼ ਕੀਤੀ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੰਮੂ ਕਸ਼ਮੀਰ ‘ਚ ਅੱਤਵਾਦ ਨੂੰ ਜੜੋਂ ਪੁੱਟ ਸੁੱਟਣ ਲਈ ਕੋਈ ਕਸਰ ਨਹੀਂ ਛੱਡੀ ਹੈ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਸਦਨ ਵਿਚ ਜੰਮੂ ਕਸ਼ਮੀਰ ‘ਚ ਰਾਖਵੇਂਕਰਨ ‘ਚ ਸੋਧ ਦਾ ਪ੍ਰਸਤਾਵ ਵੀ ਪੇਸ਼ ਕੀਤਾ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਜੰਮੂ ਅਤੇ ਕਸ਼ਮੀਰ ਵਿੱਚ ਚੋਣਾਂ ਹੋਣਗੀਆਂ। ਲੋਕ ਸਭਾ ‘ਚ ਪ੍ਰਸਤਾਵ ਪੇਸ਼ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਕੋਈ ਦਲ ਸੂਬੇ ‘ਚ ਸਰਕਾਰ ਬਣਾਉਣ ਲਈ ਤਿਆਰ ਨਹੀਂ ਸੀ ਤਾਂ ਉਦੋਂ ਕਸ਼ਮੀਰ ਵਿੱਚ ਗਵਰਨਰ ਰਾਜ ‘ਚ ਲਾਗੂ ਕੀਤਾ ਸੀ।ਇਸ ਤੋਂ ਬਾਅਦ ਵਿਧਾਨ ਸਭਾ ਨੂੰ ਭੰਗ ਕਰਨ ਦਾ ਫੈਸਲਾ ਰਾਜਪਾਲ ਨੇ ਲਿਆ ਸੀ। ਉਥੇ, ਸੂਬੇ ਵਿੱਚ ਚੋਣਾਂ ਦੀ ਗੱਲ ਉੱਤੇ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਸੂਬੇ ਵਿਚ ਚੋਣਾਂ ਸੰਭਵ ਹਨ।

Real Estate