ਸਵਿਟਜ਼ਰਲੈਂਡ ਸਰਕਾਰ ਵੱਲੋਂ ਨੀਰਵ ਮੋਦੀ ਨੂੰ ਝਟਕਾ, ਖਾਤੇ ਸੀਲ

1359

ਪੀਐਨਬੀ ਬੈਂਕ ਘੁਟਾਲੇ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੀ ਭੈਣ ਪੂਰਵੀ ਮੋਦੀ ਦੇ ਖਾਤੇ ਸੀਲ ਕੀਤੇ ਗਏ ਹਨ। ਨੀਰਵ ਮੋਦੀ ਦੇ ਸਵਿਟਜ਼ਰਲੈਂਡ ਵਿਚ ਚਾਰ ਖਾਤੇ ਸੀਲ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਦੇ ਕਰੀਬ ਛੇ ਮਿਲੀਅਨ ਡਾਲਰ ਸੀਲ ਕੀਤੇ ਗਏ ਹਨ। ਉਥੇ ਵੀਰਵਾਰ ਨੂੰ ਵੀਡੀਓ ਲਿੰਕ ਦੇ ਰਾਹੀਂ ਜੇਲ੍ਹ ਤੋਂ ਲੰਦਨ ਦੀ ਵੇਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਹਿਰਾਸਤ ਉਤੇ ਸੁਣਵਾਈ ਲਈ ਪੇਸ਼ੀ ਦੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।ਸਵਿਟਜ਼ਰਲੈਂਡ ਸਥਾਨਕ ਸਰਕਾਰ ਨੇ ਨੀਰਵ ਮੋਦੀ ਦੇ ਚਾਰ ਬੈਂਕ ਖਾਤਿਆਂ ‘ਤੇ ਰੋਕ ਲਗਾ ਦਿੱਤੀ ਹੈ। ਜਿਸ ਨਾਲ ਨੀਰਵ ਮੋਦੀ ਤੇ ਉਸ ਨਾਲ ਜੁੜੇ ਲੋਕ ਉਸ ਖਾਤੇ ‘ਚ ਜਮਾਂ ਪੈਸਿਆਂ ਦਾ ਇਸਤੇਮਾਲ ਨਹੀਂ ਕਰ ਸਕਣਗੇ। ਸਵਿਟਜ਼ਰਲੈਂਡ ਦੀ ਇਸ ਕਾਰਵਾਈ ਤੋਂ ਬਾਅਦ ਨੀਰਵ ਮੋਦੀ ਨੂੰ ਕੁੱਲ 6 ਮਿਲੀਅਨ ਡਾਲਰ ਦੀ ਸੰਪਤੀ ਤੋਂ ਹੱਥ ਧੋਣੇ ਪਏ ਹਨ। ਇਸ ਤਰ੍ਹਾਂ ਭਗੌੜੇ ਨੀਰਵ ਮੋਦੀ ‘ਤੇ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ।ਨੀਰਵ (48) ਕਰੀਬ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਮਾਮਲੇ ਵਿਚ ਮਾਰਚ ਵਿਚ ਆਪਣੀ ਗ੍ਰਿਫਤਾਰੀ ਦੇ ਬਾਅਦ ਦੱਖਣੀ–ਪੱਛਮੀ ਲੰਦਨ ਦੀ ਜੇਲ੍ਹ ਵਿਚ ਬੰਦ ਹੈ।

Real Estate