ਪਿਸ਼ਾਵਰ ਖੁੱਲ੍ਹਣ ਜਾ ਰਿਹਾ ਪਹਿਲਾ ਸਿੱਖ ਸਕੂਲ

1047

ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ ਸ਼ਹਿਰ ਵਿੱਚ ਜਲਦੀ ਹੀ ਸਿੱਖ ਵਿਦਿਆਰਥੀ ਲਈ ਸਕੂਲ ਖੋਲ੍ਹਿਆ ਜਾਵੇਗਾ। ਸੂਬੇ ਦੇ ਔਕਾਫ਼ ਵਿਭਾਗ ਨੇ ਸਕੂਲ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕਰਦਿਆਂ ਇਮਾਰਤ ਦੀ ਉਸਾਰੀ ਲਈ 22 ਲੱਖ ਰੁਪਏ ਅਲਾਟ ਕੀਤੇ ਹਨ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸੂਬਾਈ ਸਰਕਾਰ ਨੇ ਆਪਣੇ ਸਾਲਾਨਾ ਬਜਟ (2019-20) ਵਿੱਚ ਘੱਟਗਿਣਤੀਆਂ ਲਈ ਕੁੱਲ ਸਾਢੇ ਪੰਜ ਕਰੋੜ ਦੀ ਰਾਸ਼ੀ ਰੱਖੀ ਹੈ। ਇਸੇ ਤਰ੍ਹਾਂ ਘੱਟਗਿਣਤੀ ਫ਼ਿਰਕਿਆਂ ਦੇ ਤਿਓਹਾਰ ਮਨਾਉਣ ਲਈ 86 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਪਾਕਿਸਤਾਨ ਸਥਿਤ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਘੋੜੇ ‘ਤੇ ਸਵਾਰ ਹੋਇਆਂ ਵਾਲਾ ਬੁੱਤ ਲਗਾਇਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ 27 ਜੂਨ ਨੂੰ ਕੀਤੀ ਜਾਏਗੀ।

Real Estate