ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮਹਿਕਮੇ ਦਾ ਚਾਰਜ ਨਹੀਂ ਸਾਂਭਿਆ ਪਰ ਨਾਮ ਵਾਲੀ ਤਖ਼ਤੀ ਟੰਗ ਦਿੱਤੀ ਹੈ

891

ਪੰਜਾਬ ਕੈਬਿਨਟ ‘ਚ ਵਿਭਾਗਾਂ ਦਾ ਫੇਰਬਦਲ ਹੋਣ ਬਾਅਦ ਸਾਰੇ ਮੰਤਰੀਆਂ ਨੇ ਆਪਣੇ-ਆਪਣੇ ਵਿਭਾਗ ਦਾ ਅਹੁਦਾ ਸੰਭਾਲ ਲਿਆ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਅਜੇ ਵੀ ਅਹੁਦਾ ਨਹੀਂ ਸੰਭਾਲਿਆ।ਨਵਜੋਤ ਸਿੱਧੂ ਦੇ ਮਹਿਕਮਾ ਸੰਭਾਲਣ ਤੇ ਅਜੇ ਸਸਪੈਂਸ ਬਣਿਆ ਹੋਇਆ ਹੈ। ਪਰ ਪੰਜਾਬ ਸਕੱਤਰੇਤ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ।ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਦਫਤਰ ਦੇ ਬਾਹਰ ਨਵਾ ਬੋਰਡ ਲੱਗਾ ਦਿਤਾ ਹੈ ਜਿਸ ਵਿਚ ਸਿੱਧੂ ਦੇ ਨਾਮ ਥੱਲੇ ਉਹਨਾਂ ਦਾ ਨਵਾਂ ਮਹਿਕਮਾ ਬਿਜਲੀ ਵਿਭਾਗ ਲਿਖਿਆ ਹੋਇਆ ਹੈ।ਸਿੱਧੂ ਨੇ 19 ਦਿਨ ਬਾਅਦ ਵੀ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਹੈ। ਕੈਪਟਨ ਇਸੇ ਨੂੰ ਲੈ ਕੇ ਨਾਰਾਜ਼ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਕੈਪਟਨ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਬਿਜਲੀ ਵਿਭਾਗ ਦੇ ਦਿੱਤਾ ਹੈ ਜਿਸ ਕਰਕੇ ਉਹ ਨਾਰਾਜ਼ ਹਨ। ਅੱਜ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਰਾਹੁਲ ਗਾਂਧੀ ਨੂੰ ਮਿਲਣ ਵਾਲੇ ਹਨ। ਇਸ ਮੀਟਿੰਗ ਮਗਰੋਂ ਸ਼ਾਇਦ ਕੋਈ ਹੱਲ ਨਿਕਲੇ।

Real Estate