ਕਿਉਂ ਹੋਈ ਲੁਧਿਆਣਾ ਜੇਲ੍ਹ ਵਿਚ ਖ਼ੂਨੀ ਝੜਪ ?

1627

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਹੋਈ ਖ਼ੂਨੀ ਝੜਪ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਹੈ ਕਿ ਬੀਤੀ ਰਾਤ ਜੇਲ੍ਹ ਵਿਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੌਤ ਦੀ ਖ਼ਬਰ ਸੁਣ ਕੇ ਸਾਰੇ ਕੈਦੀ ਅੱਜ ਜੇਲ੍ਹ ਡਿਉੜੀ ਵਿਚ ਇਕਠੇ ਹੋ ਗਏ ਤੇ ਇਨ੍ਹਾਂ ਵੱਲੋਂ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਝੜਪ ਵਿਚ ਕੁੱਲ 10 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ 5 ਕੈਦੀ ਤੇ 5 ਪੁਲਿਸ ਮੁਲਾਜ਼ਮ ਸ਼ਾਮਲ ਹਨ। ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।ਹੰਗਾਮੇ ਦਾ ਲਾਹਾ ਲੈਂਦਿਆਂ ਕਈ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਭੱਜੇ ਕੈਦੀਆਂ ਨੂੰ ਬਾਅਦ ਵਿੱਚ ਫੜਨ ਦੀ ਖ਼ਬਰ ਹੈ। ਇਸ ਝੜਪ ਦੌਰਾਨ ਲੁਧਿਆਣਾ ਦੇ ਏਸੀਪੀ ਸੰਦੀਪ ਭਡੇਰਾ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਜੇਲ੍ਹ ਦਾ ਸਾਇਰਨ ਵੀ ਵਾਰ-ਵਾਰ ਵਜਾਇਆ ਗਿਆ।

Real Estate