ਅਮਰੀਕਾ ‘ਚ ਗੈਰਕਾਨੂੰਨੀ ਤੌਰ ਤੇ ਦਾਖਲ ਹੋਣ ਸਮੇਂ ਮਰੀ 6 ਸਾਲਾ ਪੰਜਾਬੀ ਬੱਚੀ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਨਿਊਯਾਰਕ ‘ਚ

4583

ਬੀਤੀ 12 ਜੂਨ ਨੂੰ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਅਮਰੀਕੀ ਸੂਬੇ ਏਰੀਜ਼ੋਨਾ ਦੇ ਰੇਗਿਸਤਾਨ ਵਿੱਚ ਜਿਹੜੀ 6 ਸਾਲਾ ਪੰਜਾਬੀ ਬੱਚੀ ਗੁਰਪ੍ਰੀਤ ਕੌਰ ਮੌਤ ਹੋ ਗਈ ਸੀ । ਉਸ ਦੇ ਮਾਪਿਆਂ ਦਾ ਹੁਣ ਕਹਿਣਾ ਹੈ ਕਿ ਉਹ ਨਿਰਾਸ਼ ਸਨ ਤੇ ਉਹ ਅਮਰੀਕਾ ਵਿੱਚ ਇਸ ਆਸ ਨਾਲ ਪਨਾਹ ਚਾਹ ਰਹੇ ਸਨ ਕਿ ਉਨ੍ਹਾਂ ਦੀ ਧੀ ਦਾ ਜੀਵਨ ਵਧੇਰੇ ਸੁਰੱਖਿਅਤ ਤੇ ਬਿਹਤਰ ਹੋ ਜਾਵੇਗਾ। ਬੱਚੀ ਗੁਰਪ੍ਰੀਤ ਕੌਰ ਦੀ ਮਾਂ ਪਾਣੀ ਲੈਣ ਲਈ ਜਾਂਦੇ ਸਮੇਂ ਉਸ ਨੂੰ ਉਨ੍ਹਾਂ ਹੋਰ ਪ੍ਰਵਾਸੀਆਂ ਕੋਲ ਛੱਡ ਗਈ ਸੀ, ਜਿਹੜੇ ਉਸ ਵਾਂਗ ਗ਼ੈਰ–ਕਾਨੂੰਨੀ ਤਰੀਕੇ ਅਮਰੀਕਾ ਦੀ ਸਰਹੱਦ ਅੰਦਰ ਦਾਖ਼ਲ ਹੋਣਾ ਚਾਹੁੰਦੇ ਸਨ। ਇਹ ਵਾਰਦਾਤ ਏਰੀਜ਼ੋਨਾ ’ਚ ਲਿਊਕਵਿਲੇ ਸ਼ਹਿਰ ਦੇ ਪੱਛਮ ਵੱਲ ਸਥਿਤ ਰੇਗਿਸਤਾਨੀ ਇਲਾਕੇ ’ਚ ਵਾਪਰੀ ਸੀ। ਇਹ ਸਾਰੀ ਜਾਣਕਾਰੀ ਹੁਣ ਅਮਰੀਕੀ ਸਰਹੱਦ ਉੱਤੇ ਗਸ਼ਤ ਕਰਨ ਵਾਲੀ ਸੁਰੱਖਿਆ ਬਲਾਂ ਦੀ ਟੋਲੀ ਦੇ ਨਾਲ ਮੌਜੂਦ ਇੱਕ ਮੈਡੀਕਲ ਨਿਰੀਖਕ ਨੇ ਦਿੱਤੀ। ਪ੍ਰੈੱਸ ਲਈ ਇਹ ਜਾਣਕਾਰੀ ਅਮਰੀਕਾ ਵਿੱਚ ਸਿੱਖਾਂ ਦੀ ਭਲਾਈ ਕਰਨ ਲਈ ਸਰਗਰਮ ‘ਸਿੱਖ ਕੁਲੀਸ਼ਨ’ ਨਾਂਅ ਦੀ ਜੱਥੇਬੰਦੀ ਨੇ ਜਾਰੀ ਕੀਤੀ ਹੈ। ਇਸ ਜੱਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਗੁਰਪ੍ਰੀਤ ਕੌਰ ਦੀ ਮਾਂ ਦੀ ਸ਼ਨਾਖ਼ਤ ਸ ਕੌਰ ਅਤੇ ਪਿਤਾ ਦੀ ਅ ਸਿੰਘ ਵਜੋਂ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਨ ਤੋਂ ਬਾਅਦ ਹਰੇਕ ਦੇਸ਼, ਰੰਗ ਤੇ ਨਸਲ ਦੇ ਮਾਪੇ ਇਹ ਚੰਗੀ ਤਰ੍ਹਾਂ ਸਮਝ ਸਕਣਗੇ ਕਿ ਉਨ੍ਹਾਂ ਨੂੰ ਹਰ ਸੰਭਵ ਹੱਦ ਤੱਕ ਕਿਸੇ ਵੀ ਹਾਲਤ ਵਿੱਚ ਆਪਣੇ ਬੱਚਿਆਂ ਦੇ ਜੀਵਨ ਇੰਝ ਖ਼ਤਰੇ ਵਿੱਚ ਨਹੀਂ ਪਾਉਣੇ ਚਾਹੀਦੇ।ਅਮਰੀਕਾ ’ਚ ਏਰੀਜ਼ੋਨਾ, ਕੈਲੀਫ਼ੋਰਨੀਆ ਤੇ ਕੁਝ ਹੋਰ ਥਾਵਾਂ ’ਤੇ ਅਜਿਹੇ ਰੇਗਿਸਤਾਨ ਮੌਜੂਦ ਹਨ, ਜਿੱਥੇ ਗਰਮੀਆਂ ਦੇ ਮੌਸਮ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਗ਼ੈਰ–ਕਾਨੂੰਨੀ ਤਰੀਕੇ ਨਾਲ ਅਮਰੀਕਾ ਅੰਦਰ ਦਾਖ਼ਲ ਹੋਣ ਦਾ ਜਤਨ ਕਰਨ ਵਾਲੇ ਬਹੁਤ ਸਾਰੇ ਪ੍ਰਵਾਸੀ ਉਸ ਨੂੰ ਝੱਲ ਨਹੀਂ ਸਕਦੇ।
ਗੁਰਪ੍ਰੀਤ ਕੌਰ ਦਾ ਅੰਤਿਮ ਸਸਕਾਰ 28 ਜੂਨ ਸ਼ੁੱਕਰਵਾਰ ਨੂੰ ਨਿਊਯਾਰਕ ਵਿਖੇ ਕੀਤਾ ਜਾਵੇਗਾ।
HT

Real Estate