ਭਗਵੰਤ ਮਾਨ ਦੀ ਪਾਰਲੀਮੈਂਟ ‘ਚ ਦਿੱਤੀ ਸਪੀਚ ਤੇ ਵਿਵਾਦ !

ਭਗਵੰਤ ਮਾਨ ਵੱਲੋਂ ਪਾਰਲੀਮੈਂਟ ‘ਚ ਆਪਣੀ ਸਪੀਚ ਦੌਰਾਨ ਭਗਤ ਸਿੰਘ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਕਰਨ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ । ਤਖਤ ਸ੍ਰੀ ਕੇਸਗੜ੍ਹ ਦੇ ਗਿਆਨੀ ਰਘੂਵੀਰ ਸਿੰਘ ਨੇ ਭਗਵੰਤ ਮਾਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਜਿਸ ਕਾਰਨ ਭਗਵੰਤ ਮਾਨ ਨੂੰ ਆਪਣੀ ਇਸ ਹਰਕਤ ਦੀ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ “10-10 ਲੱਖ ਦੇ ਸੂਟ ਪਹਿਨ ਕੇ ਫਕੀਰੀ ਨਹੀਂ ਹੁੰਦੀ, ਪਿਛਲੇ 3 ਸੌ ਸਾਲਾਂ ‘ਚ ਸਿਰਫ ਦੋ ਹੀ ਨੇਤਾ ਪੈਦਾ ਹੋਏ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਭਗਤ ਸਿੰਘ ਜਿੰਨ੍ਹਾਂ ਨੇ ਚੋਣਾਂ ਨਹੀਂ ਲੜੀਆਂ ਇਨਸਾਫ ਲਈ ਲੜਾਈਆਂ ਲੜੀਆਂ ।ਉਨ੍ਹਾਂ ਪਿੰਡ ਭਗਵਾਨਪੁਰਾ ‘ਚ ਬੀਤੀ 6 ਜੂਨ 120 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ ਦੋ ਸਾਲਾ ਫ਼ਤਿਹਵੀਰ ਦਾ ਮਾਮਲਾ ਵੀ ਸੰਸਦ ‘ਚ ਚੁੱਕਿਆ। ਉਨ੍ਹਾਂ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਐਨਡੀਆਰਐਫ਼ ਦੀ ਟੀਮ 120 ਫੁੱਟ ਡੂੰਘੇ ਬੋਰਵੈੱਲ ‘ਚੋਂ ਬੱਚਾ ਨਾ ਕੱਢ ਸਕੀ ਅਤੇ ਜਦਕਿ ਚੰਨ ‘ਤੇ ਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਐਨਡੀਆਰਐਫ਼ ਕੋਲ ਆਧੁਨਿਕ ਮਸ਼ੀਨਾਂ ਹੁੰਦੀਆਂ ਤਾਂ ਅੱਜ ਫ਼ਤਿਹਵੀਰ ਦੀ ਮੌਤ ਨਾ ਹੁੰਦੀ।
ਅਕਾਲੀਆਂ ਨੇ ਮੁੱਦਾ ਚੁੱਕਦਿਆ ਕਿਹਾ ‘ਸੰਸਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਲਨਾ ਇੱਕ ਮਨੁੱਖ ਨਾਲ ਕਰਨ ਲਈ ਆਪ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਸਖ਼ਤ ਨਿਖੇਧੀ ਕੀਤੀ ਹੈ।ਇਸ ਤੋਂ ਇਲਾਵਾ ਪਾਰਟੀ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਪੰਜਾਬੀ ਸ਼ਹੀਦਾਂ ਦਾ ਨਿਰਾਦਰ ਕਰਨ ਲਈ ਆਪ ਸਾਂਸਦ ਨੂੰ ਤੁਰੰਤ ਮੁਆਫੀ ਮੰਗਣ ਲਈ ਕਿਹਾ ਹੈ।’

Real Estate