ਬਰੈਪਟਨ ਦੀ 20 ਸਾਲਾਂ ਵਿਦਿਆਰਥਣ ਸਰਬਜਿੰਦਰ ਕੌਰ ਗਿੱਲ ਦਾ ਪਾਣੀ ਵਿੱਚ ਡੁੱਬਣ ਕਾਰਨ ਦਿਹਾਂਤ

2124

ਬਰੈਪਟਨ (ਸੇਖਾ) ਬਰੈਪਟਨ ਤੋ ਇੱਕ ਹੋਰ ਬਹੁਤ ਦੁਖਦਾਈ ਖਬਰ ਵੀਹ ਸਾਲਾਂ ਸਰਬਜਿੰਦਰ ਕੌਰ ਗਿੱਲ (ਡੌਲੀ )ਦਾ ਪਾਣੀ ਵਿੱਚ ਡੁੱਬਣ ਕਾਰਨ ਦਿਹਾਂਤ ਹੋ ਗਿਆ ।ਪਰੀਵਾਰ ਦੇ ਕਰੀਬੀ ਬਲਜਿੰਦਰ ਸੰਧੂ ( ਨੀਲੂ ਮੋਗਾ) ਅਨੁਸਾਰ ਸਵ.ਡੌਲੀ ਸਹੇਲੀਆਂ ਨਾਲ ਕੱਲ਼ ਟੋਬਰਮੋਰੀ ਘੁੰਮਣ ਗਈ ਸੀ ।ਅਚਾਨਕ ਪਾਣੀ ਵਿੱਚ  ਪੈਰ ਤਿਲਕਣ ਕਾਰਨ ਮੌਕੇ ਤੇ ਹੀ ਦਿਹਾਂਤ ਹੋ ਗਿਆ ।ਉਹ ਫ਼ਿਰੋਜ਼ਪੁਰ ਜਿਲੇ ਦੇ ਪਿੰਡ ਫਿਰੋਜਸ਼ਾਹ( ਫੈਰੂ ਸ਼ਹਿਰ ) ਦੇ ਹਰਦੀਪ ਸਿੰਘ ਗਿੱਲ ਦੀ ਇਕਲੋਤੀ ਬੇਟੀ ਸੀ । ਸਰਬਜਿੰਦਰ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ ਤੇ ਬਰੈਂਪਟਨ ਸ਼ਹਿਰ ਵਿੱਚ ਪੜ੍ਹਦੀ ਸੀ। ਸਰਬਜਿੰਦਰ ਦੇ ਮਾਤਾ-ਪਿਤਾ ਚਾਰ ਮਹੀਨੇ ਪਹਿਲਾਂ ਉਸ ਨੂੰ ਮਿਲਣ ਲਈ ਕੈਨੇਡਾ ਗਏ ਸਨ ਤੇ ਅਜੇ ਉਥੇ ਹੀ ਹਨ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਨੇ ਸਰਬਜਿੰਦਰ ਦਾ ਸਸਕਾਰ ਕੈਨੇਡਾ ਵਿੱਚ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਅੰਤਰਾਸਟਰੀ ਵਿਦਿਆਰਥਣ ਨੌਜਵਾਨ ਬੇਟੀ ਦੇ ਦਿਹਾਂਤ ਨਾਲ ਕਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸ਼ੌਗ ਦੀ ਲਹਿਰ ਦੌੜ ਗਈ ਹੈ ।ਉਹਨਾ  ਅੰਤਮ ਸੰਸਕਾਰ  27 ਜੂਨ ਦਿਨ ਵੀਰਵਾਰ  ਨੂੰ ਦੁਪਿਹਰ 2-30 ਤੋਂ ਇੱਕ (4-30 pm) ਵਜੇ ਤੱਕ Bramton crematorium & Visitation centre  30 Bramwin Court, BRAMPTON, ON L6T 5G2 ਹੋਵੇਗਾ ।ਉਸ ਤੋ ਬਾਅਦ 5 ਤੋ 6 ਵਜੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਉੁਨਟਾਰੀਓ ਖਾਲਸ਼ਾ ਦਰਬਾਰ  ਡਿਕਸੀ ਰੋਡ ਵਿਖੇ  ਹੋਵੇਗੀ ।

ਹਰਦੀਪ ਗਿੱਲ ਪਿਤਾ 647-528-8456

ਜਸਪ੍ਰੀਤ ਸਮਰਾ (ਟਿਰਲੀਅਮ ਰੋਡਵੇਜ਼ )647-309-3600

ਅਮਨ ਸਮਰਾ ਨਾਲ 416-270-3636

Real Estate