PNB ਘੋਟਾਲਾ: ਐਂਟੀਗੁਆ ਸਰਕਾਰ ਰੱਦ ਕਰੇਗੀ ਮੇਹੁਲ ਚੋਕਸੀ ਦੀ ਨਾਗਰਿਕਤਾ

1349

ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਨਾਗਰਿਕਤਾ ਨੂੰ ਐਂਟੀਗੁਆ ਸਰਕਾਰ ਨੇ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਚੋਕਸੀ ਕੈਰੇਬੀਆਈ ਦੇਸ਼ ਐਂਟੀਗੁਆ ‘ਚ ਰਹਿ ਰਿਹਾ ਸੀ ਪਰ ਉੱਥੋਂ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਬਿਆਨ ਦਿੱਤਾ ਹੈ ਕਿ ਉਹ ਜਲਦ ਦੀ ਉਸ ਦੀ ਨਾਗਰਿਕਤਾ ਰੱਦ ਕਰਨ ਵਾਲੇ ਹਨ। ਉਨ੍ਹਾਂ ਮੁਤਾਬਕ ਭਾਰਤ ਵਲੋਂ ਲਗਾਤਾਰ ਇਸ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਮੇਹੁਲ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ਼ ਹੋ ਜਾਵੇਗਾ।
ਨੀਰਵ ਮੋਦੀ ਅਤੇ ਮੇਹੁਲ ਚੋਕਸੀ ‘ਤੇ ਪੀ। ਐੱਨ। ਬੀ। ਘਪਲੇ ਦੇ ਤਹਿਤ 13 ਹਜ਼ਾਰ ਕਰੋੜ ਰੁਪਏ ਦੇ ਗ਼ਬਨ ਦਾ ਦੋਸ਼ ਲੱਗਾ ਸੀ। ਮਾਮਲਾ ਸਾਲ 2018 ‘ਚ ਸਾਹਮਣੇ ਆਇਆ ਸੀ। ਹਾਲਾਂਕਿ ਮੇਹੁਲ ਚੋਕਸੀ ਦੇ ਮਾਮਲੇ ‘ਚ ਭਾਰਤ ਨੂੰ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ। ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਭਾਰਤ ਅਜੇ ਇਸ ਇੰਤਜ਼ਾਰ ‘ਚ ਹੈ ਕਿ ਪਹਿਲਾਂ ਐਂਟੀਗੁਆ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਖ਼ਤਮ ਹੋ ਜਾਏ। ਇਸ ਤੋਂ ਬਾਅਦ ਆਪਣੇ ਪੱਧਰ ‘ਤੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਪਰ ਭਾਰਤ ਨੂੰ ਅਜੇ ਤੱਕ ਨਾਗਰਿਕਤਾ ਰੱਦ ਹੋਣ ‘ਤੇ ਕੋਈ ਅਧਿਕਾਰਕ ਸੂਚਨਾ ਵੀ ਨਹੀਂ ਮਿਲੀ ਹੈ।
 

Real Estate