ਖੇਤੀ ਬਹਾਨੇਂ ਤਾਂ ਡੇਰਾ ਸਿਰਸਾ ਮੁਖੀ ਨੂੰ ਜੇਲ੍ਹ ਚੋਂ ਛੁੱਟੀ ਮਿਲਣੀ ਹੋਈ ਮੁਸ਼ਕਿਲ

1733

ਪੱਤਰਕਾਰ ਦੇ ਕਤਲ ਅਤੇ ਦੋ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਗੁਰਮੀਤ ਰਾਮ ਰਹੀਮ ਨੂੰ ਖੇਤੀ ਬਹਾਨੇ ਜੇਲ੍ਹ ਚੋਂ ਛੁੱਟੀ ਮਿਲਣੀ ਮੁਸ਼ਕਿਲ ਹੋ ਗਈ ਹੈ। ਗੁਰਮੀਤ ਰਾਮ ਰਹੀਮ ਨੇ ਖੇਤੀਬਾੜੀ ਲਈ ਪੈਰੋਲ ਮੰਗੀ ਸੀ, ਪਰ ਉਸ ਦੇ ਨਾਮ ਤੇ ਤਾਂ ਕੋਈ ਜ਼ਮੀਨ ਹੀ ਨਹੀ ਹੈ। ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟ੍ਰਸਟ ਦੇ ਨਾਂ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੇ ਖੇਤੀ-ਬਾੜੀ ਨੂੰ ਆਧਾਰ ਬਣਾਕੇ ਪੈਰੋਲ ਮੰਗੀ ਹੈ। ਸਿਰਸਾ ਜ਼ਿਲ੍ਹਾ ਡਿਪਾਰਟਮੈਂਟ ਦੇ ਤਸੀਲਦਾਰ ਨੂੰ ਜੋ ਰਿਪੋਰਟ ਹਰਿਆਣਾ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਭੇਜੀ ਹੈ ਉਸ ਮੁਤਾਬਕ ਰਾਮ ਰਹੀਮ ਦੇ ਨਾਂ ‘ਤੇ ਸਿਰਸਾ ‘ਚ ਕੋਈ ਖੇਤੀ ਲਾਈਕ ਜ਼ਮੀਨ ਨਹੀ ਹੈ। ਰੈਵਨਿਊ ਡਿਪਾਰਟਮੈਂਟ ਦੇ ਤਸੀਲਦਾਰ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਡੇਰੇ ਕੋਲ ਕੁਲ 250 ਕਿਲੇ ਜ਼ਮੀਨ ਹੈ, ਪਰ ਇਸ ਜ਼ਮੀਨ ਦੇ ਰਿਕਾਰਡ ‘ਤੇ ਕੀਤੇ ਵੀ ਰਾਮ ਰਹੀਮ ਮਾਲਕ ਜਾਂ ਬਤੌਰ ਕਿਸਾਨ ਰਜੀਜ਼ਟਰਡ ਨਹੀ ਹੈ। ਇਸ ਮੁਤਾਬਕ ਸਿਰਸਾ ਦੇ ਰੈਵਨਿਊ ਵਿਭਾਗ ਦੀ ਰਿਪੋਰਟ ਮੁਤਾਬਕ ਪੈਰੋਲ ਦੀ ਯਾਚਿਕਾ ਨੂੰ ਖਾਰਿਜ਼ ਕੀਤਾ ਜਾ ਸਕਦਾ ਹੈ ਜਾਂ ਫਿਰ ਹੁਣ ਉਸ ਨੂੰ ਕੋਈ ਹੋਰ ਬਹਾਨਾਂ ਲਗਾਉਣਾ ਪਵੇਗਾ । ਖਬਰਾਂ ਹਨ ਕਿ ਹਰਿਆਣਾ ਪੁਲਿਸ ਦੀ ਖੁਫੀਆ ਰਿਪੋਰਟ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਹੱਕ ‘ਚ ਨਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਅਜਿਹਾ ਕਰਨ ‘ਤੇ ਸਿਰਸਾ ‘ਚ ਕਾਨੂੰਨ ਵਿਵਸਥਾ ਬਿਗੜ ਜਾ ਸਕਦੀ ਹੈ।

Real Estate