ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਦਾ ਦੇਹਾਂਤ

1223

ਰਾਜਸਥਾਨ ‘ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਨੀ ਦਾ ਕੱਲ੍ਹ ਦੇਹਾਂਤ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਮਦਨ ਲਾਲ ਬੀਮਾਰ ਸਨ ਅਤੇ ਉਹ ਏਮਸ ‘ਚ ਦਾਖਲ ਸਨ। ਮਦਨ ਲਾਲ ਸੈਨੀ ਰਾਜਸਭਾ ਸੰਸਦ ਵੀ ਸਨ। ਸੈਨੀ ਦੇ ਦਿਹਾਂਤ ‘ਤੇ ਰਾਜਸਭਾ ਮੰਗਲਵਾਰ ਨੂੰ ਮੁਲਤਵੀ ਰਹੇਗੀ। ਸ਼ੁੱਕਰਵਾਰ ਨੂੰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਵਸੁੰਧਰਾ ਰਾਜੇ ਖੁਦ ਮਦਨ ਲਾਲ ਸੈਨੀ ਨਾਲ ਮੁਲਾਕਾਤ ਕਰਨ ਹਸਪਤਾਲ ਪਹੁੰਚੀ ਸੀ। ਜਿਥੇ ਰਾਜੇ ਨੇ ਮਦਨਲਾਲ ਸੈਨੀ ਨਾਲ ਗੱਲਬਾਤ ਕੀਤੀ।

Real Estate