ਮੀਂਹ ਦੀ ਆਮਦ ਮਗਰੋਂ ਘਟਿਆ ਦਿਮਾਗੀ ਬੁਖਾਰ !

1057

ਮੀਂਹ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਬੀਤੇ ਦਿਨ ਮੁਜ਼ੱਫਰਪੁਰ ਵਿਚ ਦਿਮਾਗੀ ਬੁਖਾਰ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ । ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਹਸਪਤਾਲ ਮੁਜ਼ੱਫਰਪੁਰ ਦੇ ਸੁਪਰਡੈਂਟ ਸੁਨੀਲ ਕੁਮਾਰ ਸ਼ਾਹੀ ਨੇ ਕਿਹਾ, ‘‘ਦਿਮਾਗੀ ਬੁਖਾਰ ਬੱਚਿਆਂ ਨੂੰ ਉਸ ਵੇਲੇ ਹੁੰਦਾ ਹੈ, ਜਦੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੁੰਦੀ ਹੈ ਅਤੇ ਇਲਾਕੇ ਵਿਚ ਮੀਂਹ ਪੈਣ ਮਗਰੋਂ ਇਸ ਬਿਮਾਰੀ ਦਾ ਵਾਧਾ ਰੁਕਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋ ਰਿਹਾ ਹੈ ਤੇ ਅੱਜ ਦਿਨ ਭਰ ਇਕ ਵੀ ਬੱਚਾ ਭਰਤੀ ਨਹੀਂ ਹੋਇਆ। ਸਿਹਤਮੰਦ ਹੋਣ ਵਾਲੇ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਦਿਮਾਗੀ ਬੁਖਾਰ ਨਾਲ ਸੂਬੇ ਦੇ ਕਰੀਬ 20 ਜ਼ਿਲ੍ਹੇ ਪ੍ਰਭਾਵਿਤ ਹਨ। ਇਸ ਰੋਗ ਨਾਲ ਹੁਣ ਤਕ 140 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮੁਜ਼ੱਫਰਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ।
ਉਧਰ ਸਿਹਤ ਵਿਭਾਗ ਨੇ ਬਿਮਾਰੀ ਤੋਂ ਪ੍ਰਭਾਵਿਤ ਇਸ ਜ਼ਿਲ੍ਹੇ ਵਿਚ ਡਿਊਟੀ ’ਤੇ ਨਾ ਆਉਣ ਵਾਲੇ ਪੀਐੱਮਸੀਐੱਚ ਦੇ ਇਕ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਹੈ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਿਹਾ, ‘‘ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐੱਮਸੀਐੱਚ) ਦੇ ਇਕ ਸੀਨੀਅਰ ਡਾਕਟਰ ਭੀਮਸੇਨ ਨੂੰ 19 ਜੂਨ ਤਕ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਹਸਪਤਾਲ ਮੁਜ਼ੱਫਰਪੁਰ ਵਿਚ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਪਰ ਉਹ ਅਜਿਹਾ ਕਰਨ ਵਿਚ ਅਸਫ਼ਲ ਰਹੇ, ਜਿਸ ’ਤੇ ਵਿਭਾਗ ਨੇ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਨੂੰ ਵਿਭਾਗੀ ਜਾਂਚ ਲੰਬਿਤ ਰਹਿਣ ਤਕ ਮੁਅੱਤਲ ਕੀਤਾ ਗਿਆ ਹੈ ਤੇ ਜਾਂਚ ਪੂਰੀ ਹੋਣ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ।’’

Real Estate