ਮਹਿੰਦਰਪਾਲ ਬਿੱਟੂ ਦਾ ਸੰਸਕਾਰ ਨਾ ਕਰਨ ਤੇ ਅੜੇ ਡੇਰਾ ਪੈਰੋਕਾਰ, ਕਿਹਾ ਬੇਅਦਬੀ ਦੇ ਕੇਸ ਵਾਪਸ ਲਏ ਜਾਣ

1067

ਕੋਟਕਪੂਰਾ ਦੇ ਨਾਮ ਚਰਚਾ ਘਰ ਦੇ ਮੰਚ ਤੋਂ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਕੈਪਟਨ ਸਰਕਾਰ ਸਾਹਮਣੇ ਬੇਹੱਦ ਵੱਡੀ ਮੰਗ ਰੱਖ ਦਿੱਤੀ ਹੈ। ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਮਹਿੰਦਰਪਾਲ ਬਿੱਟੂ ਖ਼ਿਲਾਫ਼ ਦਰਜ ਬੇਅਦਬੀ ਦੇ ਕੇਸ ਵਾਪਸ ਲਏ ਜਾਣ। ਜਿੰਨਾ ਚਿਰ ਸਰਕਾਰ ਇਹ ਮੰਗ ਨਹੀਂ ਮੰਨਦੀ, ਓਨਾ ਚਿਰ ਮਹਿੰਦਰਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ।ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਅੱਜ ਬਾਅਦ ਦੁਪਹਿਰ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਡੇਰਾ ਸ਼ਰਧਾਲੂਆਂ ਨੂੰ ਇਨਸਾਫ਼ ਨਹੀਂ ਮਿਲਦਾ, ਤਦ ਤੱਕ ਉਹ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਨਹੀਂ ਕਰਨਗੇ, ਸਗੋਂ ਇਸ ਦੀ ਥਾਂ ਇਨਸਾਫ਼ ਲਈ ਸੰਘਰਸ਼ ਕੀਤਾ ਜਾਵੇਗਾ।ਕਮੇਟੀ ਦੇ ਸੀਨੀਅਰ ਮੈਂਬਰ ਸ੍ਰੀ ਹਰਚਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਇੱਕ ਕਥਿਤ ਸਾਜ਼ਿਸ਼ ਅਧੀਨ ਜੇਲ੍ਹ ਵਿੱਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜਿੰਨੇ ਵੀ ਡੇਰਾ ਪ੍ਰੇਮੀਆਂ ਖਿ਼ਲਾਫ਼ ਇੱਕ ਸਿਸਟਮ ਅਧੀਨ ਬੇਅਦਬੀ ਦੇ ਮਾਮਲੇ ਦਰਜ ਹੋਏ ਹਨ, ਉਨ੍ਹਾਂ ਵਿਰੁੱਧ ਇਹ ਮਾਮਲੇ ਰੱਦ ਕੀਤੇ ਜਾਣ।

Real Estate