ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਜੇਲ੍ਹ ਦੇ ਅਫ਼ਸਰਾਂ ਤੇ ਕਾਰਵਾਈ

906

ਨਾਭਾ ਦੀ ਨਵੀਂ ਜੇਲ ਵਿਖੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਗ੍ਰਿਫਤਾਰ ਮਨਿੰਦਰਪਾਲ ਬਿੱਟੂ ‘ਤੇ ਹੋਏ ਹਮਲੇ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਏਡੀਜੀਪੀ ਜੇਲਾਂ ਰੋਹਿਤ ਚੌਧਰੀ ਨੇ ਨਵੀਂ ਜੇਲ ਦਾ ਦੌਰਾ ਕਰਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਆਈ।ਜੀ। ਪਟਿਆਲਾ ਜੋਨ  ਏਐਸ ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਆਈ।ਜੀ। ਜੇਲਾਂ ਸ। ਲਖਮਿੰਦਰ ਸਿੰਘ ਜਾਖੜ ਤੇ ਏ।ਡੀ।ਸੀ। ਵਿਕਾਸ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।
ਦੇਰ ਰਾਤ ਜੇਲ ਅੰਦਰ ਹਾਲਾਤ ਦਾ ਜਾਇਜਾ ਲੈਣ ਤੋਂ ਬਾਅਦ ਆਈ।ਜੀ। ਸ। ਰਾਏ ਨੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਨੇ ਮੁਕਦਮਾ ਨੰਬਰ 101 ਅਧੀਨ ਧਾਰਾ 302, 34 ਆਈਪੀਸੀ ਤਹਿਤ ਸਦਰ ਥਾਣਾ ਨਾਭਾ ਵਿਖੇ ਦਰਜ ਕਰ ਲਿਆ ਹੈ ਜਦਕਿ ਜਿੰਮੇਵਾਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਮਾਮਲੇ ਵਿੱਚ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਤੇ ਦੋ ਵਾਰਡਰਜ਼ ਮੇਜਰ ਸਿੰਘ ਤੇ ਅਮਨ ਗਿਰੀ ਨੂੰ ਮੁਅੱਤਲ ਕਰ ਦਿੱਤਾ ਹੈ। ਜਦਕਿ ਪੈਸਕੋ ਦੇ ਸੁਰੱਖਿਆ ਮੁਲਾਜ਼ਮ ਲਾਲ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਪੈਸਕੋ ਨੂੰ ਲਿਖਿਆ ਗਿਆ ਹੈ।ਨਵੀਂ ਜੇਲ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਵਿਰੁੱਧ ਵੀ ਕਾਰਵਾਈ ਲਈ ਸਰਕਾਰ ਨੂੰ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਹੋਰ ਵੀ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣ ਦੀ ਸੰਭਾਵਨਾ ਹੈ।ਇਹ ਵੀ ਪਤਾ ਲੱਗਾ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਅੰਦਰਲੇ ਆਪਣੇ ਸੈੱਲ ਤੋਂ ਬਾਹਰ ਆਉਣ ਦੀ ਪ੍ਰਵਾਨਗੀ ਨਹੀਂ ਸੀ। ਹੁਣ ਇਸ ਮਾਮਲੇ ਦੀ ਜਾਂਚ ਹੋਵੇਗੀ ਕਿ ਆਖ਼ਰ ਉਸ ਨੂੰ ਬਾਹਰ ਆਉਣ ਦੀ ਇਜਾਜ਼ਤ ਕਿਸ ਨੇ ਦਿੱਤੀ।

Real Estate