‘ਐਨ, ਐਸ. ਜੀ.’ ਮਤਲਬ ‘ਨਿਊਜ਼ੀਲੈਂਡ ਸਿੱਖ ਗੇਮਜ਼’, 30 ਨਵੰਬਰ ਅਤੇ 1 ਦਸੰਬਰ ਤੱਕ ਪਹਿਲੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’

1202

ਔਕਲੈਂਡ 23 ਜੂਨ (ਹਰਜਿੰਦਰ ਸਿੰਘ ਬਸਿਆਲਾ)- ਕਹਿੰਦੇ ਨੇ ਸੁਪਨਿਆਂ ਤੋਂ ਸਫਲਤਾ ਤੱਕ ਦਾ ਰਸਤਾ ਬਣਿਆ ਹੁੰਦਾ ਹੈ ਪਰ ਸਿਰੜ ਨੂੰ ਲੋੜ ਹੁੰਦੀ ਹੈ ਉਸ ਨੂੰ ਲੱਭਣ ਦੀ ਅਤੇ ਦਿੜ੍ਹਤਾ ਦੀ ਲੋੜ ਹੁੰਦੀ ਹੈ ਚੱਲੇ ਰਹਿਣ ਦੀ। ਨਿਊਜ਼ੀਲੈਂਡ ਦੇ ਵਿਚ ਪਹਿਲੀਆਂ ਸਿੱਖ ਖੇਡਾਂ ਦਾ ਅੱਜ ਰਸਮੀ ਐਲਾਨ ਪੁਲਮਨ ਪਾਰਕ ਟਾਕਾਨੀਨੀ ਵਿਖੇ ਖੇਡ ਮੈਨੇਜਮੈਂਟ ਕਮੇਟੀ ਵੱਲੋਂ ਕਰ ਦਿੱਤਾ ਗਿਆ। 42 ਹੈਕਟੇਅਰ ਦੇ ਵਿਚ ਫੈਲਿਆ ‘ਪੁਲਮਨ ਪਾਰਕ’ ਇਹ ਉਹੀ ਖੇਡ ਪਾਰਕ ਹੈ ਜਿੱਥੇ 30 ਨਵੰਬਰ ਅਤੇ 1 ਦਸੰਬਰ 2019 ਨੂੰ ਪਹਿਲੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦਾ ਆਯੋਜਨ ਕੀਤਾ ਜਾਣਾ ਹੈ ਅਤੇ ਇਥੇ ਦੇਸ਼-ਵਿਦੇਸ਼ ਤੋਂ ਦਰਜਨਾਂ ਖੇਡਾਂ ਖੇਡੀਆਂ ਜਾਣੀਆਂ ਹਨ। ਖੇਡ ਮੈਨੇਜਮੈਂਟ ਜਿਸ ਦੇ ਵਿਚ ਸ। ਤਾਰਾ ਸਿੰਘ ਬੈਂਸ, ਸ। ਦਲਜੀਤ ਸਿੰਘ ਸਿੱਧੂ, ਸ। ਗੁਰਵਿੰਦਰ ਸਿੰਘ ਔਲਖ, ਸ। ਇੰਦਰਜੀਤ ਸਿੰਘ ਕਾਲਕਟ, ਸ। ਸੁਰਿੰਦਰ ਸਿੰਘ ਢੀਂਡਸਾ ਅਤੇ ਸ। ਦਲਵੀਰ ਸਿੰਘ ਲਸਾੜਾ ਨੇ ਅੱਜ ਇਕ ਭਰਵਾਂ ਇਕੱਠ ਕਰਕੇ ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਇਨ੍ਹਾਂ ਖੇਡਾਂ ਬਾਬਤ ਤਿਆਰ ਲੋਗੋ ਅਤੇ ਵੈਬਸਾਈਟ ਨੂੰ ਲਾਂਚ ਕੀਤਾ।
2 ਵਜੇ ਚਾਹ-ਪਾਣੀ ਤੋਂ ਬਾਅਦ ਕਾਨਫਰੰਸ ਰੂਮ ਦੇ ਵਿਚ ਇਹ ਸਾਰਾ ਸਮਾਗਮ ਕੀਤਾ ਗਿਆ। ਸ। ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਟੇਜ ਸੰਭਾਲਦਿਆਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਖੇਡਾਂ ਅਤੇ ਪੰਜਾਬੀਆਂ ਦੀ ਨਿਊਜ਼ੀਲੈਂਡ ਦੇ ਵਿਚ ਕਾਰਜ ਖੇਤਰ ਨੂੰ ਸੰਖੇਪ ਰੂਪ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਪੰਜਾਬ ਤੋਂ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਵੱਲੋਂ ਭੇਜੇ ਗਏ ‘ਕਰ ਕਿਰਪਾ’ ਗੀਤ ਦੇ ਅੰਤਰੇ ਅਤੇ ਸੰਦੇਸ਼ ਦੇ ਨਾਲ ਇਸ ਕਾਰਜ ਨੂੰ ਸਫਲਤਾ ਬਖਸ਼ਣ ਦੀ ਅਰਦਾਸ ਹੋਈ। ਖੇਡਾਂ ਦੀ ਰੂਪ ਰੇਖਾ ਦਰਸਾਉਂਦੀ ਇਕ ਕਵਿਤਾ ਸ। ਹਰਜਿੰਦਰ ਸਿੰਘ ਬਸਿਆਲਾ ਨੇ ਪੇਸ਼ ਕੀਤੀ। ਖੇਡ ਪ੍ਰਬੰਧਕ ਸ। ਦਲਜੀਤ ਸਿੰਘ ਸਿੱਧੂ ਨੇ ਕੀ? ਕਿੱਥੇ ? ਅਤੇ ਕਦੋਂ? ਬਾਰੇ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਖੇਡ ਪ੍ਰਬੰਧਕਾਂ ਨੇ ਲੈਪਟਾਪ ਉਤੇ ਬਟਨ ਦਬਾ ਕੇ ਲੋਗੋ ਅਤੇ ਵੈਬਸਾਈਟ ਨੂੰ ਲਾਂਚ ਕੀਤਾ ਅਤੇ ਨਿਰਧਾਰਤ ਤਰੀਕਾਂ ਦਾ ਐਲਾਨ ਕਰ ਦਿੱਤਾ। ਲੋਗੋ ਦੇ ਵਿਚ ਲੱਗੇ ਫੀਚਰਾਂ ਬਾਰੇ ਵਿਸਥਾਰ ਪੂਰਵਕ ਸ। ਹਰਜਿੰਦਰ ਸਿੰਘ ਨੇ ਦੱਸਿਆ। ਨਾਲ ਹੀ ਦੋ ਵੱਡੇ ਬੈਨਰ ਲਹਿਰਾ ਦਿੱਤੇ ਗਏ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਇਕੱਤਰ ਸਮੂਹ ਸਹਿਯੋਗੀਆਂ ਨੇ ਪੂਰਾ ਸਾਥ ਦਿੱਤਾ। ਨਵਤੇਜ ਰੰਧਾਵਾ ਨੇ ਪੰਜਾਬੀਆਂ ਦੇ 125 ਸਾਲਾਂ ਦੇ ਇਤਿਹਾਸ ਤੋਂ ਲੈ ਕੇ ਇਨ੍ਹਾਂ ਖੇਡਾਂ ਦੀ ਆਮਦ ਤੱਕ ਦਾ ਸਾਰਾ ਦ੍ਰਿਸ਼ ਸਲਾਈਡਾਂ ਰਾਹੀਂ ਇੰਗਲਿਸ਼ ਵਿਚ ਪੇਸ਼ ਕੀਤਾ। ਓਪਨ ਵਿਚਾਰ ਦੇ ਵਿਚ ਹਾਜ਼ਰੀਨ ਕੱਬਡੀ ਫੈਡਰੇਸ਼ਨ ਦੇ ਨੁਮਾਇੰਦਿਆਂ, ਖੇਡ ਕਲੱਬਾਂ ਦੇ ਪ੍ਰਤੀਨਿਧਾਂ ਅਤੇ ਗੁਰ ਅਸਥਾਨਾਂ ਦੇ ਅਹੁਦੇਦਾਰਾਂ ਦੇ ਵਿਚਾਰ ਵੀ ਲਏ ਗਏ। ਫੁੱਟਬਾਲ ਬਾਰੇ ਸਤਨਾਮ ਬੈਂਸ, ਲੜਕੀਆਂ ਦੇ ਫੁੱਟਬਾਲ ਬਾਰੇ ਹਰਸ਼ਜੋਤ ਕੌਰ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਹਰਪ੍ਰੀਤ ਸਿੰਘ ਗਿੱਲ, ਵਰਿੰਦਰ ਸਿੰਘ ਬਰੇਲੀ, ਹਾਕੀ ਬਾਰੇ ਗੁਰਪ੍ਰੀਤ ਸਿੰਘ, ਗੋਲਫ ਬਾਰੇ ਸ। ਖੜਕ ਸਿੰਘ, ਅਤੇ ਕਲਚਰਲ ਪ੍ਰੋਗਰਾਮ ਬਾਰੇ ਬਲਜੀਤ ਕੌਰ ਢੇਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਸ। ਮਲਕੀਤ ਸਿੰਘ ਸਹੋਤਾ, ਸ। ਗੁਰਿੰਦਰ ਸਿੰਘ ਸ਼ਾਦੀਪੁਰ, ਗੁਰੁਆਰਾ ਬੇਗਮਪੁਰਾ ਸਾਹਿਬ ਤੋਂ ਅਸ਼ੀਸ ਕੁਮਾਰ, ਜਰਨੈਲ ਸਿੰਘ ਰਾਹੋਂ, ਹਰਪਾਲ ਸਿੰਘ ਪਾਲ, ਸ।ਜਗਦੀਪ ਸਿੰਘ ਵੜੇਚ, ਸੁਰਨੀਤ ਸਿੰਘ ਸ਼ੱਬਾ, ਚਰਨਜੀਤ ਸਿੰਘ ਦੁੱਲਾ ਨੇ ਵੀ ਸੰਬੋਧਨ ਕੀਤਾ। ਸ। ਗੁਰਵਿੰਦਰ ਸਿੰਘ ਔਲਖ ਅਤੇ ਇੰਦਰਜੀਤ ਸਿੰਘ ਨੇ ਵੀ ਇਨ੍ਹਾਂ ਖੇਡਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ।

Real Estate