ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਤੇ ਨਵਿਆਉਣਯੋਗ ਊਰਜਾ ਵਿਭਾਗ ਸੌਂਪ ਦਿੱਤਾ ਸੀ। ਪਰ ਸਿੱਧੂ ਨੇ ਕੁਝ ਵਿਵਾਦਾਂ ਦੇ ਚੱਲਦਿਆਂ ਹਾਲੇ ਤੱਕ ਆਪਣਾ ਨਵਾਂ ਅਹੁਦਾ ਨਹੀਂ ਸੰਭਾਲਿਆ। ਕਿਹਾ ਜਾ ਰਿਹਾ ਹੈ ਸਿੱਧੂ ਪਾਰਟੀ ਹਾਈ ਕਮਾਂਡ ਤੋਂ ਕੁਝ ਹੋਰ ਬਿਹਤਰ ਅਹੁਦਾ ਚਾਹ ਰਹੇ ਹਨ ਇਹ ਵੀ ਕਿਹਾ ਜਾ ਰਿਹਾ ਹੈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚਾਹੁੰਦੇ ਹਨ। ਇਸੇ ਲਈ ਅੱਜ–ਕੱਲ੍ਹ ਉਹ ਦਿੱਲੀ ‘ਚ ਹੀ ਡੇਰਾ ਲਾਈ ਬੈਠੇ ਹਨ। ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੋਂ ਹਾਰਨ ਪਿੱਛੋਂ ਸੁਨੀਲ ਜਾਖੜ ਪਹਿਲਾਂ ਹੀ ਸੂਬਾ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਹਨ।ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਜਾਖੜ ਆਪਣੇ ਅਹੁਦੇ ’ਤੇ ਕਾਇਮ ਰਹਿੰਦੇ ਹੋਏ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲ ਕੇ ਰੱਖਣ ਤੇ ਇਸ ਬਾਰੇ ਮੁੱਖ ਮੰਤਰੀ ਨੇ ਪਾਰਟੀ ਹਾਈ ਕਮਾਂਡ ਨੂੰ ਵੀ ਜਾਣੂ ਕਰਵਾ ਦਿੱਤਾ ਹੋਇਆ ਹੈ। ਸਿੱਧੂ ਅੱਜ–ਕੱਲ੍ਹ ਕਿਸੇ ਨਾਲ ਕੋਈ ਗੱਲ ਵੀ ਨਹੀਂ ਕਰ ਰਹੇ।
ਸਿੱਧੂ ਕੈਪਟਨ ਵਿਵਾਦ ਜਾਰੀ, ਲਗਦਾ ਰੁੱਸਿਆ ਸਿੱਧੂ ਵੱਡਾ ਅਹੁਦਾ ਲੈ ਕੇ ਹੀ ਮੰਨੂ !
Real Estate