ਮੁਜ਼ੱਫਰਪੁਰ ‘ਚ ਚਮਕੀ ਬੁਖ਼ਾਰ ਨਾਲ ਹੁਣ ਤੱਕ 128 ਬੱਚਿਆਂ ਦੀ ਮੌਤ ਦੀਆਂ ਖਬਰਾਂ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ‘ਚ ਚਮਕੀ ਬੁਖ਼ਾਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਕਾਰਨ ਇੱਥੇ ਹੁਣ ਤੱਕ 128 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹਸਪਤਾਲਾਂ ‘ਚ ਬਿਮਾਰ ਬੱਚਿਆਂ ਦੀ ਵੀ ਗਿਣਤੀ ਵੀ ਵਧਦੀ ਜਾ ਰਹੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ ‘ਚ ਦਾਖ਼ਲ ਹਨ। ਸ਼੍ਰੀ ਕ੍ਰਿਸ਼ਣਾ ਮੈਡੀਕਲ ਕਾਲਜ ਤੇ ਹਸਪਤਾਲ ‘ਚ ਹੁਣ ਤੱਕ 108 ਅਤੇ ਕੇਜਰੀਵਾਲ ਹਸਪਤਾਲ ‘ਚ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ।ਚਮਕੀ ਬੁਖਾਰ (ਐਕਿਊਟ ਇੰਸੇਫਲਾਈਟਿਸ ਸਿਨਡਰੋਮ) ਜੋ ਬਿਹਾਰ ਵਿੱਚ ਹੁਣ ਤੱਕ ਸੈਕੜੇ ਦੀ ਗਿਣਤੀ ਵਿੱਚ ਬੱਚਿਆਂ ਦੀ ਜਾਨ ਲੈ ਚੁੱਕਿਆ ਹੈ। ਇਹ ਬੁਖਾਰ ਆਉਣ ਨਾਲ ਬੱਚਿਆ ਨੂੰ ਝਟਕੇ ਆਉਣ ਲਗਦੇ ਹਨ । 1995 ਵਿੱਚ ਚਮਕੀ ਬੁਖ਼ਾਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।ਇਹ ਮਾਮਲਾ ਵੀ ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਹੀ ਸੀ। ਹੁਣ ਬਿਹਾਰ ਸਮੇਤ ਦੇਸ਼ ਦੇ 18 ਹੋਰ ਰਾਜਾਂ ਝਾਰਖੰਡ,ਉੱਤਰ ਪ੍ਰਦੇਸ਼,ਪੰਜਾਬ, ਹਰਿਆਣਾ,ਉੱਤਰਾਖੰਡ,ਪੱਛਮੀ ਬੰਗਾਲ, ਅਸਾਮ, ਮੇਘਾਲਿਆ,ਤ੍ਰਿਪੁਰਾ,ਨਾਗਾਲੈਂਡ,ਅਰੁਣਾਚਲ ਪ੍ਰਦੇਸ,ਮਹਾਂਰਾਸ਼ਟਰ, ਗੋਆ , ਕਰਨਾਟਕਾ, ਆਂਧਰਾ ਪ੍ਰਦੇਸ, ਤਾਮਿਨਾਡੂ,ਤੇ ਕੇਰਲ ਵਿੱਚ ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਦੇਂ ਹਨ । ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਘੱਟ ਉਮਰ ਦੇ ਬੱਚਿਆਂ ‘ਤੇ ਹੁੰਦਾ ਹੈ। ਐਕਿਊਟ ਇੰਸੇਫਲਾਈਟਿਸ ਸਿਨਡਰੋਮ ਸਰੀਰ ਦੇ ਨਰਵਸ ਸਿਸਟਮ ‘ਤੇ ਸਿੱਧਾ ਅਸਰ ਕਰਦਾ ਹੈ। ਇਸ ਦੀ ਸ਼ੁਰੂਆਤ ਤੇਜ਼ ਬੁਖ਼ਾਰ ਨਾਲ ਹੁੰਦੀ ਹੈ। ਇਸ ਤੋਂ ਬਾਅਦ ਇਹ ਬੁਖ਼ਾਰ ਸਰੀਰ ਦੇ ਨਿਊਰੋਲਾਜੀਕਲ ਸਿਸਟਮ ‘ਤੇ ਅਸਰ ਕਰਦਾ ਹੈ ਜਿਸ ਨਾਲ ਸਰੀਰ ਵਿੱਚ ਛਟਪਟਾਹਟ ਤੇ ਮਾਨਸਿਕ ਅਸੰਤੁਲਨ ਦੀ ਸਥਿਤੀ ਬਣ ਜਾਂਦੀ ਹੈ। ਇਹ ਬਿਮਾਰੀ ਮਾਨਸੂਨ ਦੌਰਾਨ (ਜੂਨ ਤੋਂ ਅਕਤੂਬਰ) ਦੇ ਮਹੀਨੇ ਵਿੱਚ ਹੁੰਦੀ ਹੈ। ਹਾਲਾਂਕਿ ਇਸ ਨੂੰ ਅਪਰੈਲ ਤੇ ਜੂਨ ਦੇ ਮਹੀਨੇ ਵਿੱਚ ਵੀ ਵੇਖਿਆ ਗਿਆ ਹੈ।

Real Estate