ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਬਿਟੂ ਦਾ ਨਾਭਾ ਜੇਲ੍ਹ ਕਤਲ

1724

ਬੁਰਜ ਜਵਾਹਰ ਵਾਲਾ ਦੇ ਗੁਰੂਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਪਾਵਨ ਅੰਗਾਂ ਨੂੰ ਗਲੀਆਂ ‘ਚ ਸੁੱਟਣ ਵਾਲੀ ਘਟਨਾ ਦਾ ਮੁੱਖ ਸਾਜਿਸ਼ ਘਾੜਾ ਦੱਸਿਆ ਜਾਂਦਾ ਮਹਿੰਦਰ ਪਾਲ ਬਿੱਟੂ , ਅੱਜ ਨਾਭਾ ਜੇਲ ‘ਚ ਕਤਲ ਕਰ ਦਿੱਤਾ ਗਿਆ ।
ਜੇਲ੍ਹ ਪ੍ਰਸਾਸ਼ਨ ਰਾਹੀ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਮਹਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨਾਲ ਮਹਿੰਦਰ ਪਾਲ ਦੀ ਲੜਾਈ ਹੋ ਗਈ । ਜਿਸ ਦੌਰਾਨ ਮਹਿੰਦਰ ਅਤੇ ਗੁਰਸੇਵਕ ਨੇ ਮਹਿੰਦਰ ਪਾਲ ਬਿੱਟੂ ‘ਤੇ ਸਰੀਏ ਨਾਲ ਹਮਲਾ ਕਰ ਦਿੱਤਾ ਤਾਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।
ਬਾਅਦ ਵਿੱਚ ਜੇਲ੍ਹ ਦੇ ਅਮਲੇ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ।

Real Estate