ਚੇਨਈ ‘ਚ ਪਾਣੀ ਦੀ ਸਮੱਸਿਆ, ਸਕੂਲ ਬੰਦ

1090

ਤਾਮਿਲਨਾਡੂ ਦੀ ਰਾਜਧਾਨੀ ਚੇਨਈ ‘ਚ ਪਾਣੀ ਦੀ ਸਮੱਸਿਆ ਇੰਨੀ ਖਤਰਨਾਕ ਬਣ ਚੁੱਕੀ ਹੈ ਕਿ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਚੇਨਈ ਨੂੰ ਪਾਣੀ ਦੇਣ ਵਾਲੇ 4 ਸਰੋਵਰ ਹਨ, ਜੋ ਹੁਣ ਸੁੱਕਣ ਦੀ ਕੰਗਾਰ ‘ਤੇ ਖੜ੍ਹੇ ਹਨ। ਬੀਤੇ ਸਾਲ ਦੇ ਮੁਕਾਬਲੇ ਇਨ੍ਹਾਂ ਸਰੋਵਰਾਂ ‘ਚ ਸਿਰਫ 1 ਫੀਸਦੀ ਹੀ ਪਾਣੀ ਬਚਿਆ ਹੈ। ਇਹ ਕੁੱਲ ਸਮਰੱਥਾ ਦਾ ਸਿਰਫ 0.2 ਫੀਸਦੀ ਹੈ। ਇਸ ਤੋਂ ਪਾਈਪ ਲਾਈਨ ਰਾਹੀਂ ਸ਼ਹਿਰ ‘ਚ ਪਾਣੀ ਦੀ ਸਪਲਾਈ 40 ਫੀਸਦੀ ਘਟਾ ਦਿੱਤੀ ਗਈ ਹੈ। ਪਾਣੀ ਦੀ ਸਮੱਸਿਆ ਤੋਂ ਚੇਨਈ ਦੇ 46 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਸਥਿਤੀ ਹੁਣ ਇਹੋ ਜਿਹੀ ਬਣ ਗਈ ਹੈ ਕਿ ਦੱਖਣੀ ਇਲਾਕੇ ‘ਚ ਇੱਕ ਬਾਲਟੀ ਪਾਣੀ ਲਈ ਲੋਕਾਂ ਨੂੰ 3 ਘੰਟਿਆਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਿੰਸਾ ਤੋਂ ਬਾਅਦ ਇੱਥੇ ਨਗਰ ਨਿਗਮ ਟੋਕਨ ਰਾਹੀਂ ਪਾਣੀ ਵੰਡ ਰਿਹਾ ਹੈ। ਪ੍ਰਾਈਵੇਟ ਮਾਲਿਕ ਪ੍ਰਤੀ ਟੈਂਕਰ 4000 ਤੋਂ 6000 ਰੁਪਏ ਤੱਕ ਫੀਸ ਵਸੂਲ ਰਹੇ ਹਨ। ਉਸ ਦੇ ਲਈ ਇੱਕ ਹਫਤੇ ਤੱਕ ਉਡੀਕ ਕਰਨੀ ਪੈਂਦੀ ਹੈ। ਗਰਮੀ ਅਤੇ ਸੋਕੇ ਦੌਰਾਨ ਚੇਨਈ ਲਈ ਵੀਰਵਾਰ ਦਾ ਦਿਨ ਉਮੀਦਾਂ ਭਰਿਆ ਰਿਹਾ। ਦੁਪਹਿਰ 3 ਵਜੇ 5 ਇਲਾਕਿਆਂ ‘ਚ 196 ਦਿਨਾਂ ਬਾਅਦ ਬਾਰਿਸ਼ ਹੋਈ, ਜੋ ਲਗਭਗ ਅੱਧੇ ਘੰਟੇ ਤੱਕ ਹੋਈ।ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ‘ਚ ਚੇਨਈ ‘ਚ ਕਈ ਥਾਵਾਂ ‘ਤੇ ਬੂੰਦਾਂ-ਬਾਂਦੀ ਬਾਰਿਸ਼ ਹੋਣ ਦੀ ਉਮੀਦ ਹੈ।ਕੇਰਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟ੍ਰੇਨ ਤੋਂ 20 ਲੱਖ ਲਿਟਰ ਪਾਣੀ ਪਹੁੰਚਾਉਣ ਦੀ ਪੇਸ਼ਕਸ਼ ਕੀਤੀ ਪਰ ਤਾਮਿਲਨਾਡੂ ਨੇ ਠੁਕਰਾ ਦਿੱਤੀ ਹਾਲਾਂਕਿ ਤਾਮਿਲਨਾਡੂ ਸਰਕਾਰ ਨੇ ਕਿਹਾ ਹੈ ਕਿ ਇਸ ‘ਤੇ ਵਿਚਾਰ ਚੱਲ ਰਹੀ ਹੈ।

Real Estate