ਲੋਕ ਸਭਾ ‘ਚ ਤਿੰਨ ਤਲਾਕ ਬਿਲ ਫਿਰ ਤੋਂ ਪੇਸ਼

1112

ਅੱਜ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪੰਜਵੇਂ ਦਿਨ ਮੋਦੀ ਸਰਕਾਰ ਨੇ ਇਕ ਵਾਰ ਮੁੜ ਤੋਂ ਤਿੰਨ ਤਲਾਕ ਬਿਲ ਪੇਸ਼ ਕਰ ਦਿੱਤਾ ਹੈ। ਇਸ ਬਿਲ ਦਾ ਕਾਂਗਰਸ ਨੇ ਵਿਰੋਧ ਵੀ ਕੀਤਾ । ਤਿੰਨ ਤਲਾਕ ਬਿਲ ਮੁਸਲਿਮ ਸਮਾਜ ਵਿੱਚ ਇੱਕ ਵਾਰ ਵਿੱਚ ਤਿੰਨ ਤਲਾਕ (ਤਲਾਕ ਏ ਬਿੱਦਤ) ਦੀ ਪ੍ਰਥਾ ਉੱਤੇ ਰੋਕ ਲਾਉਣ ਵਾਲਾ ਹੈ। ਲੋਕ ਸਭਾ ਨਾਲ ਜੁੜੀ ਕਾਰਵਾਈ ਸੂਚੀ ਅਨੁਸਾਰ, ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿਲ -2019’ ਲੋਕ ਸਭਾ ਵਿਚ ਪੇਸ਼ ਕੀਤਾ ਗਿਆ। ਪਿਛਲੇ ਮਹੀਨੇ 16ਵੀਂ ਲੋਕ ਸਭਾ ਦਾ ਕਾਰਜ ਕਾਲ ਪੂਰਾ ਹੋਣ ਤੋਂ ਬਾਅਦ ਪਿਛਲਾ ਬਿੱਲ ਬੇਅਸਰ ਹੋ ਗਿਆ ਸੀ ਕਿਉਂਕਿ ਇਹ ਰਾਜ ਸਭਾ ਵਿੱਚ ਪੈਂਡਿੰਗ ਸੀ। ਲੋਕ ਸਭਾ ਵਿੱਚ ਬਿੱਲ ਪਾਸ ਹੋ ਜਾਣ ਅਤੇ ਰਾਜ ਸਭਾ ਵਿੱਚ ਉਸ ਦੇ ਲੰਬਿਤ ਰਹਿਣ ਦੀ ਸਥਿਤੀ ਵਿੱਚ ਹੇਠਲੇ ਸਦਨ (ਲੋਕ ਸਭਾ) ਦੇ ਭੰਗ ਹੋਣ ਦੇ ਬਾਅਦ ਇਹ ਬਿਲ ਬੇਅਸਰ ਹੋ ਜਾਂਦਾ ਹੈ।

Real Estate