ਅਜਨਾਲਾ ਦੇ ਗਾਇਬ ਹੋਏ ਪੂਰੇ ਪਰਿਵਾਰ ਦਾ ਖੁੱਲਿਆ ਭੇਤ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ ‘ਚ ਬੀਤੇ ਦਿਨੀਂ ਇੱਕੋ ਪਰਿਵਾਰ ਦੇ ਪੰਜ ਮੈਂਬਰ ਗਾਇਬ ਹੋ ਗਏ ਸਨ । ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਮੁੱਖ ਦੋਸ਼ੀ ਹਰਬੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਨੇ ਦੱਸਿਆ ਹੈ ਕਿ ਹਰਬੰਤ ਸਿੰਘ ਨੇ ਹੀ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਪਤਨੀ ਦਵਿੰਦਰਪਾਲ ਕੌਰ, ਆਪਣੇ ਦੋ ਪੁੱਤਰਾਂ ਲਵਰੂਪ ਸਿੰਘ ਤੇ ਉਂਕਾਰ ਸਿੰਘ ਅਤੇ ਧੀ ਸ਼ਰਨਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਉਪਰੰਤ ਉਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਪਿੰਡ ਨੇੜਲੀ ਨਹਿਰ ‘ਚ ਸੁੱਟ ਦਿੱਤਾ ਸੀ। ਪੁਲਿਸ ਨੇ ਬੀਤੇ ਦਿਨੀਂ ਮਹਿਲਾ ਦਵਿੰਦਰ ਕੌਰ ਦੀ ਲਾਸ਼ ਨੂੰ ਬਰਾਮਦ ਕਰ ਲਿਆ ਸੀ, ਜਦਕਿ ਬਾਕੀ ਤਿੰਨਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧ ‘ਚ ਬੀ।ਐੱਸ।ਐੱਫ। ਦੇ ਜਵਾਨਾਂ ਦੀ ਵੀ ਮਦਦ ਲਈ ਜਾ ਰਹੀ ਹੈ।

Real Estate