ਹਰ ਸਾਲ ਫੈਲਦਾ ਹੈ ਚਮਕੀ ਬੁਖਾਰ, 24 ਸਾਲ ਬਾਅਦ ਵੀ ਕਾਰਨ ਪਤਾ ਨਹੀਂ !

11638

ਚਮਕੀ ਬੁਖਾਰ (ਐਕਿਊਟ ਇੰਸੇਫਲਾਈਟਿਸ ਸਿਨਡਰੋਮ) ਜੋ ਬਿਹਾਰ ਵਿੱਚ ਹੁਣ ਤੱਕ ਸੈਕੜੇ ਦੀ ਗਿਣਤੀ ਵਿੱਚ ਬੱਚਿਆਂ ਦੀ ਜਾਨ ਲੈ ਚੁੱਕਿਆ ਹੈ। ਇਹ ਬੁਖਾਰ ਆਉਣ ਨਾਲ ਬੱਚਿਆ ਨੂੰ ਝਟਕੇ ਆਉਣ ਲਗਦੇ ਹਨ । 1995 ਵਿੱਚ ਚਮਕੀ ਬੁਖ਼ਾਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।ਇਹ ਮਾਮਲਾ ਵੀ ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਹੀ ਸੀ। ਹੁਣ ਬਿਹਾਰ ਸਮੇਤ ਦੇਸ਼ ਦੇ 18 ਹੋਰ ਰਾਜਾਂ ਝਾਰਖੰਡ,ਉੱਤਰ ਪ੍ਰਦੇਸ਼,ਪੰਜਾਬ, ਹਰਿਆਣਾ,ਉੱਤਰਾਖੰਡ,ਪੱਛਮੀ ਬੰਗਾਲ, ਅਸਾਮ, ਮੇਘਾਲਿਆ,ਤ੍ਰਿਪੁਰਾ,ਨਾਗਾਲੈਂਡ,ਅਰੁਣਾਚਲ ਪ੍ਰਦੇਸ,ਮਹਾਂਰਾਸ਼ਟਰ, ਗੋਆ , ਕਰਨਾਟਕਾ, ਆਂਧਰਾ ਪ੍ਰਦੇਸ, ਤਾਮਿਨਾਡੂ,ਤੇ ਕੇਰਲ ਵਿੱਚ ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਦੇਂ ਹਨ । ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਘੱਟ ਉਮਰ ਦੇ ਬੱਚਿਆਂ ‘ਤੇ ਹੁੰਦਾ ਹੈ। ਐਕਿਊਟ ਇੰਸੇਫਲਾਈਟਿਸ ਸਿਨਡਰੋਮ ਸਰੀਰ ਦੇ ਨਰਵਸ ਸਿਸਟਮ ‘ਤੇ ਸਿੱਧਾ ਅਸਰ ਕਰਦਾ ਹੈ। ਇਸ ਦੀ ਸ਼ੁਰੂਆਤ ਤੇਜ਼ ਬੁਖ਼ਾਰ ਨਾਲ ਹੁੰਦੀ ਹੈ। ਇਸ ਤੋਂ ਬਾਅਦ ਇਹ ਬੁਖ਼ਾਰ ਸਰੀਰ ਦੇ ਨਿਊਰੋਲਾਜੀਕਲ ਸਿਸਟਮ ‘ਤੇ ਅਸਰ ਕਰਦਾ ਹੈ ਜਿਸ ਨਾਲ ਸਰੀਰ ਵਿੱਚ ਛਟਪਟਾਹਟ ਤੇ ਮਾਨਸਿਕ ਅਸੰਤੁਲਨ ਦੀ ਸਥਿਤੀ ਬਣ ਜਾਂਦੀ ਹੈ। ਇਹ ਬਿਮਾਰੀ ਮਾਨਸੂਨ ਦੌਰਾਨ (ਜੂਨ ਤੋਂ ਅਕਤੂਬਰ) ਦੇ ਮਹੀਨੇ ਵਿੱਚ ਹੁੰਦੀ ਹੈ। ਹਾਲਾਂਕਿ ਇਸ ਨੂੰ ਅਪਰੈਲ ਤੇ ਜੂਨ ਦੇ ਮਹੀਨੇ ਵਿੱਚ ਵੀ ਵੇਖਿਆ ਗਿਆ ਹੈ। ਐਕਿਊਟ ਇੰਸੇਫਲਾਈਟਿਸ ਸਿਨਡਰੋਮ ਵਾਇਰਸ, ਬੈਕਟੀਰੀਆ ਤੇ ਫੰਗੀ ਵਰਗੀਆਂ ਚੀਜ਼ਾਂ ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਡੇਂਗੂ, ਨਿਪਾਹ ਵਾਇਰਸ, ਜ਼ੀਕਾ ਵਾਇਰਸ ਤੇ ਸਕਰਬ ਟਾਈਮਜ਼ ਵਰਗੇ ਵਾਇਰਸ ਨਾਲ ਵੀ ਹੋ ਸਕਦਾ ਹੈ। ਨੈਸ਼ਨਲ ਵੈਕਟਰ ਬਾਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਮੁਤਾਬਕ ਸਾਲ 2018 ਵਿੱਚ ਪੂਰੇ ਦੇਸ਼ ਵਿੱਚ ਐਕਿਊਟ ਇੰਸੇਫਲਾਈਟਿਸ ਸਿਨਡਰੋਮ ਦੇ 10,485 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 632 ਮਾਮਲਿਆਂ ਵਿੱਚ ਪੀੜਤਾਂ ਦੀ ਮੌਤ ਹੋ ਗਈ। ਇਹ ਮੌਤਾਂ ਦੇਸ਼ ਦੇ 17 ਸੂਬਿਆਂ ਵਿੱਚ ਹੋਈਆਂ।
ਬਚਾਅ ਲਈ ਗੰਦਗੀ ਤੋਂ ਦੂਰ ਰਹੋ, ਬੱਚਿਆ ਦੀ ਸਫਾਈ ਦਾ ਖਾਸ ਧਿਆਨ ਰੱਖੋ, ਖਾਣੇ ਤੋਂ ਪਹਿਲਾਂ ਹੱਥ ਧੋਵੋ, ਸਾਫ ਪਾਣੀ ਹੀ ਪੀਓ, ਬੱਚਿਆ ਦੇ ਨਹੁੰ ਕੱਟ ਕੇ ਰੱਖੋ, ਤਾਜਾ ਖਾਣਾ ਖਾਓ।

Real Estate