ਮੋਦੀ ਸਰਕਾਰ ਤੇ ਸਵਾਲ ਚੁੱਕਣ ਵਾਲਾ ਅਫਸਰ ਹੁਣ 30 ਸਾਲ ਪੁਰਾਣੇ ਮਾਮਲੇ ‘ਚ ਦਿੱਤਾ ਗਿਆ ਦੋਸ਼ੀ ਕਰਾਰ

1347

ਖ਼ਬਰ ਗੁਜਰਾਤ ਤੋਂ ਹੈ ਜਿੱਥੋਂ ਦੇ ਬਰਖ਼ਾਸਤ ਆਈ ਪੀ ਐਸ ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਇਸ ਮਾਮਲੇ ਵਿਚ ਸੰਜੀਵ ਭੱਟ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਵਿਚ ਇਕ ਹੋਰ ਪੁਲਿਸ ਅਫ਼ਸਰ ਪ੍ਰਵੀਨ ਸਿੰਘ ਝਾਲਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 1990 ‘ਚ ਭਾਰਤ ਬੰਦ ਦੌਰਾਨ ਜਾਮਨਗਰ ਵਿਚ ਹਿੰਸਾ ਹੋਈ ਸੀ। ਉਸ ਵਕਤ ਸੰਜੀਵ ਭੱਟ ਐਸ।ਐਸ।ਪੀ। ਸਨ। ਹਿੰਸਾ ਨੂੰ ਲੈ ਕੇ ਪੁਲਿਸ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿਚ ਪ੍ਰਭੂਦਾਸ ਮਾਧਵ ਦੀ ਹਸਪਤਾਲ ਵਿਚ ‘ਚ ਮੌਤ ਹੋ ਗਈ ਸੀ। ਪ੍ਰਭੂਦਾਸ ਦੇ ਭਰਾ ਨੇ ਸੰਜੀਵ ਭੱਟ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ ਤੇ ਉਨ੍ਹਾਂ ਨੇ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਲਗਾਇਆ ਸੀ।
ਸੰਜੀਵ ਭੱਟ ਗੁਜਰਾਤ ਕਾਡਰ ਦੇ ਆਈ।ਪੀ।ਐਸ। ਅਧਿਕਾਰੀ ਰਹੇ ਹਨ। ਜਿਨ੍ਹਾਂ ਨੇ 2002 ਵਿਚ ਗੁਜਰਾਤ ਦੰਗਿਆਂ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ‘ਤੇ ਸਵਾਲ ਖੜੇ ਕੀਤੇ ਸਨ। 2015 ਵਿਚ ਗੁਜਰਾਤ ਸਰਕਾਰ ਨੇ ਮੁਅੱਤਲ ਆਈਪੀਐਸ ਅਧਿਕਾਰੀ ਸੰਜੀਵ ਭੱਟ ਨੂੰ ਬਰਖ਼ਾਸਤ ਕਰ ਦਿੱਤਾ ਸੀ।

Real Estate