ਸਾਉਦੀ ਹਕੂਮਤ ਵੱਲੋਂ ਬੱਚੇ ਦਾ ਗਲ ਵੱਢਣ ਲਈ ਕਈ ਸਾਲਾਂ ਦੀ ਉਡੀਕ ਕਰਨੀ ਪਈ ਤਾਨਾਸ਼ਾਹ ਬਹਾਦਰ ਮੁਰਤਜਾ ਨੂੰ ਖਤਮ ਕਰ ਸਕੇਗਾ

4799

ਮੁਰਤਜਾ ਦੀ ਬੁਲੰਦ ਆਵਾਜ਼ ਸਦੀਆਂ ਤੱਕ ਗੂੰਜਦੀ ਰਹੇਗੀ

ਬਠਿੰਡਾ, 19 ਜੂਨ, ਬਲਵਿੰਦਰ ਸਿੰਘ ਭੁੱਲਰ

ਮਨੁੱਖਤਾ ਨੂੰ ਤਾਨਾਸਾਹਾਂ ਤੋਂ ਆਜ਼ਾਦ ਕਰਾਉਣ ਲਈ ਚਲਾਈਆਂ ਗਈਆਂ ਲਹਿਰਾਂ ਵਿੱਚ ਤਲੀ ਤੇ ਜਾਨ ਧਰ ਕੇ ਜੂਝਣ ਵਾਲੇ ਤੇ ਉਹਨਾਂ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਰਿਹਾ ਹੈ। ਸਾਉਦੀ ਅਰਬ ਨੇ ਇਸ ਰੁਝਾਨ ਨੂੰ ਹੋਰ ਅੱਗੇ ਵਧਾਉਂਦਿਆਂ ਇੱਕ ਅਜਿਹੇ ਜਾਬਾਂਜ਼ ਬੱਚੇ ਦਾ ਗਲ ਵੱਢ ਕੇ ਕਤਲ ਕਰਨ ਲਈ ਕਈ ਸਾਲ ਇਸ ਕਰਕੇ ਉਡੀਕ ਕੀਤੀ ਕਿ ਉਹ ਸਰਾਅ ਅਨੁਸਾਰ ਕਤਲ ਕਰਨ ਦੇ ਕਾਬਲ ਹੋ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ 2011 ਵਿੱਚ ਅਰਬ ਦੇਸਾਂ ਵਿੱਚ ‘ਅਰਬ ਬਹਾਰ’ ਦੇ ਨਾਂ ਹੇਠ ਇੱਕ ਲੋਕ ਲਹਿਰ ਚੱਲੀ ਸੀ। ਜਿਹਨਾਂ ਦੇਸਾਂ ਵਿੱਚ ਤਾਨਾਸਾਹਾਂ ਤੇ ਰਾਜਾਸ਼ਾਹੀ ਦਾ ਰਾਜ ਸੀ, ਉਹਨਾਂ ਵਿਰੁੱਧ ਇਹ ਲਹਿਰ ਪੂਰੀ ਪ੍ਰਚੰਡਤਾ ਨਾਲ ਉ¤ਠੀ, ਜਿਸ ਸਦਕਾ ਕਈ ਤਾਨਾਸ਼ਾਹਾਂ ਨੂੰ ਦੇਸ ਛੱਡ ਕੇ ਭੱਜਣਾ ਪਿਆ। ਇਹ ਲਹਿਰ ਸਾਊਦੀ ਅਰਬ ਵਿੱਚ ਵੀ ਪੂਰੀ ਦਲੇਰੀ ਨਾਲ ਸੁਰੂ ਕੀਤੀ ਗਈ ਸੀ। ਇਸ ਅੰਦੋਲਨ ਦੌਰਾਨ ਸਾਊਦੀ ਅਰਬ ਪੁਲਿਸ ਨੇ ਇੱਕ ਨੌਜਵਾਨ ਅਲੀ ਕੁਰੇਰਿਸ ਨੂੰ ਗੋਲੀ ਮਾਰ ਕੇ ਸਹੀਦ ਕਰ ਦਿੱਤਾ ਸੀ। ਜਦ ਉਸਨੂੰ ਕਬਰਾਂ ’ਚ ਦਫ਼ਨਾਇਆ ਗਿਆ ਤਾਂ ਉਸਦਾ ਛੋਟਾ ਭਰਾ ਮੁਰਤਜਾ ਕੁਰੇਰਿਸ ਵੀ ਉਥੇ ਮੌਜੂਦ ਸੀ। ਆਪਣੇ ਭਰਾ ਦੀ ਕੁਰਬਾਨੀ ਦਾ ਉਸ ਦਸ ਸਾਲਾਂ ਦੇ ਬਾਲਕ ਤੇ ਅਜਿਹਾ ਪ੍ਰਭਾਵ ਪਿਆ ਕਿ ਉਸਨੇ ਆਪਣੇ ਘਰ ਪਹੁੰਚ ਕੇ ਹੰਝੂ ਪੂੰਝੇ, ਮਨ ਕਰੜਾ ਕਰਦਿਆਂ ਆਪਣੇ ਵੱਡੇ ਭਰਾ ਦੇ ਕਦਮਾਂ ਤੇ ਚੱਲ ਕੇ ਅੰਦੋਲਨ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ। ਉਸਨੇ ਸਾਈਕਲ ਲਿਆ ਅਤੇ ਸ਼ਹਿਰਾਂ ਵਿੱਚ ਘੁੰਮ ਕੇ ਲੋਕਤੰਤਰ ਦੇ ਹੱਕ ਵਿੱਚ ਅਤੇ ਤਾਨਾਸਾਹਾਂ ਦੇ ਵਿਰੁੱਧ ਨਾਅਰੇ ਲਾ ਕੇ ਆਵਾਜ਼ ਬੁਲੰਦਦ ਕੀਤੀ ਅਤੇ ਕੰਧਾਂ ਤੇ ਪੋਸਟਰ ਲਾ ਕੇ ਆਪਣੇ ਵਤਨ ਦੇ ਲੋਕਾਂ ਨੂੰ ਜਾਗਰੂਕ ਕਰਨ ਹੌਸਲਾ ਕੀਤਾ। ਤਾਨਾਸ਼ਾਹਾਂ ਦੀ ਪੁਲਿਸ ਇਸ ਨੌਜਵਾਨ ਦੇ ਹੌਸਲੇ ਨੂੰ ਬਰਦਾਸਤ ਨਾ ਕਰ ਸਕੀ ਅਤੇ ਉਸਨੂੰ ਗਿਰਫਤਾਰ ਕਰ ਲਿਆ। ਚਾਰ ਸਾਲ ਉਸਨੂੰ ਵਗੈਰ ਕੋਈ ਮੁਕੱਦਮਾ ਦਰਜ ਕੀਤਿਆਂ ਜਾਂ ਇਨਕੁਆਰੀ ਕੀਤਿਆਂ ਸਾਲਿਟੇਰੀ ਸੈੱਲ ਵਿੱਚ ਰੱਖਿਆ ਗਿਆ, ਕਿਉਂਕਿ ਉ¤ਥੋਂ ਦੀ ਸਰਾਅ ਅਨੁਸਾਰ ਕਿਸੇ ਨਬਾਲਗ ਬੱਚੇ ਨੂੰ ਮੌਤ ਦੀ ਸਜਾ ਨਹੀਂ ਦਿੱਤੀ ਜਾ ਸਕਦੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਸੈੱਲ ਇੱਕ ਤਰ੍ਹਾਂ ਦੀ ਇਕਾਂਤ ਥਾਂ ਹੁੰਦੀ ਹੈ, ਜਿੱਥੇ ਰੱਖੇ ਵਿਅਕਤੀ ਦਾ ਕਿਸੇ ਹੋਰ ਨਾਲ ਕੋਈ ਸੰਪਰਕ ਨਹੀਂ ਹੋ ਸਕਦਾ। ਇਸ ਸੈੱਲ ਵਿੱਚ ਮੁਰਤਜਾ ਮੌਤ ਦੇ ਦਿਨ ਗਿਣਦਾ ਗਿਣਦਾ ਹੁਣ ਬਾਲਗ ਹੋ ਗਿਆ ਹੈ। ਭਾਵੇਂ ਇੰਨੇ ਸਾਲਾਂ ਤੋਂ ਉਸਨੂੰ ਮੌਤ ਸਾਹਮਣੇ ਦਿਖਾਈ ਦਿੰਦੀ ਰਹੀ ਹੈ, ਪਰ ਉਹ ਕਦੇ ਡੋਲਿਆ ਨਹੀਂ ਅਤੇ ਆਪਣੇ ਅਸਲ ਨਿਸ਼ਾਨੇ ਦੀ ਪ੍ਰਾਪਤੀ ਲਈ ਉਮੀਦ ਲਾਈ ਬੈਠਾ ਹੈ। ਹੁਣ ਬਾਲਗ ਹੋਣ ਤੇ ਤਾਨਾਸ਼ਾਹ ਹਕੂਮਤ ਨੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਕੁੱਝ ਦਿਨਾਂ ਬਾਅਦ ਉਸਦਾ ਗਲ ਵੱਢ ਕੇ ਸਹੀਦ ਕਰ ਦਿੱਤਾ ਜਾਵੇਗਾ। ਪਰ ਇਹ ਜਾਬਾਂਜ਼ ਬੱਚਾ ਬਾਲਗ ਹੋ ਕੇ ਪੂਰੇ ਹੌਂਸਲੇ ਨਾਲ ਦੁਨੀਆਂ ਦੇ ਲੋਕਾਂ ਨੂੰ ਆਜ਼ਾਦੀ ਦਾ ਸੁਨੇਹਾ ਦੇ ਰਿਹਾ ਹੈ। ਸਾਊਦੀ ਅਰਬ ਦੀਆਂ ਮਾਵਾਂ ਉਸ ਦੇਸ ਦੇ ਕਾਨੂੰਨ ਦੀ ਪਰਵਾਹ ਨਾ ਕਰਦੀਆਂ ਹੋਈਆਂ ਸੜਕਾਂ ਤੇ ਨਿਕਲ ਕੇ ਮੁਰਤਜਾ ਨੂੰ ਕਤਲ ਕਰਨ ਤੋਂ ਰੋਕਣ ਲਈ ਆਵਾਜ਼ ਬੁ¦ਦ ਕਰ ਰਹੀਆਂ ਹਨ। ਐਮਨੇਸਿਟੀ ਇੰਟਰਨੈਸਨਲ ਅਤੇ ਦੁਨੀਆਂ ਦੇ ਵੱਖ ਵੱਖ ਦੇਸਾਂ
ਦੀਆਂ ਲੋਕ ਪੱਖੀ ਜਥੇਬੰਦੀਆਂ ਬਹਾਦਰ ਮੁਰਤਜਾ ਦੇ ਹੱਕ ਵਿੱਚ ਖੜ ਕੇ ਉਸਨੂੰ ਕਤਲ ਕਰਨ ਤੋਂ ਰੋਕਣ ਲਈ ਜੂਝ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਮੁਰਤਜਾ ਦੀ ਜਾਨ ਬਖਸ਼ੀ ਲਈ ਮੁਆਫ਼ੀ ਮੰਗਣ ਦੀ ਸਰਤ ਵੀ ਰੱਖੀ ਗਈ ਸੀ, ਪਰ ਉਸਨੇ ਮੁਆਫ਼ੀ ਮੰਗਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਉਹ ਡਰਪੋਕ ਬਣਕੇ ਜਿੰਦਗੀ ਜਿਉਣ ਨਾਲੋਂ ਸਹੀਦੀ ਜਾਮ ਪੀਣ ਨੂੰ ਤਰਜੀਹ ਦਿੰਦਾ ਹੈ। ਮੁਰਤਜਾ ਨੂੰ ਮੌਤ ਦੇ ਘਾਟ ਉਤਾਰ ਕੇ ਤਾਨਾਸ਼ਾਹ ਹਕੂਮਤ ਉਸਨੂੰ ਤਾਂ ਭਾਵੇਂ ਖਤਮ ਕਰ ਸਕੇਗੀ ਪਰ ਉਸਦੀ ਬੁ¦ਦ ਆਵਾਜ਼ ਨੂੰ ਖਤਮ ਨਹੀਂ ਕੀਤਾ ਜਾ ਸਕੇਗਾ, ਉਹ ਸਦੀਆਂ ਤੱਕ ਗੂੰਜਦੀ ਰਹੇਗੀ। ਸਦੀਆਂ ਤੋਂ ਜਾਲਮ ਤਾਨਾਸ਼ਾਹ ਅਜਿਹੇ ਬਹਾਦਰਾਂ ਨੂੰ ਕਤਲ ਕਰਦੇ ਆ ਰਹੇ ਹਨ, ਪਰ ਬਹਾਦਰ ਲੋਕ ਨਾ ਖਤਮ ਹੋਏ ਹਨ ਅਤੇ ਨਾ ਹੀ ਹੋਣਗੇ। ਦੁਨੀਆਂ ਦੇ ਹਰ ਵਿਅਕਤੀ ਨੂੰ ਇਸ ਮਹਾਨ ਬੱਚੇ ਦੀ ਜਾਨ ਬਚਾਉਣ ਲਈ ਸਮਰੱਥਾ ਅਨੁਸਾਰ ਆਵਾਜ਼ ਬੁਲੰਦ ਕਰਕੇ ਯਤਨ ਕਰਨੇ ਚਾਹੀਦੇ ਹਨ।

Real Estate