ਲੋਕ ਸਭਾ ਚੋਣਾਂ ਹਾਰਨ ਮਗਰੋਂ ਕਾਂਗਰਸੀਆਂ ਦਾ ਵਧਦਾ ਅੰਦਰੂਨੀ ਕਲੇਸ਼

1282

ਲੋਕ ਸਭਾ ਚੋਣਾਂ ਵਿਚ ਸੱਤ ਸੀਟਾਂ ਉਤੇ ਹਾਰ ਦੇ ਬਾਅਦ ਦਿੱਲੀ ਕਾਂਗਰਸ ਵਿਚ ਵੀ ਅੰਦਰੂਨੀ ਵਾਰ ਸ਼ੁਰੂ ਹੋ ਗਈ ਹੈ। ਮੌਜੂਦਾ ਸੂਬਾ ਪ੍ਰਧਾਨ ਸ਼ੀਲਾ ਦੀਕਸ਼ਿਤ ਅਤੇ ਸੂਬਾ ਇੰਚਾਰ ਪੀਸੀ ਚਾਕੋ ਦੇ ਗੁੱਟਾਂ ਵੱਲੋਂ ਇਕ ਦੂਜੇ ਖਿਲਾਫ ਰਾਸ਼ਟਰੀ ਆਲਾਕਮਾਨ ਨੂੰ ਚਿੱਠੀ ਲਿਖੀ ਗਈ ਹੈ।ਕਾਂਗਰਸ ਦੇ ਸਾਬਕਾ ਸਪੀਕਰ ਰਹੇ ਪੁਰਸੋਤਮ ਗੋਇਲ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖਕੇ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਚੇਹਰੇ ਉਤੇ ਪਾਰਟੀ ਨੂੰ ਯੂਪੀ ਅਤੇ ਹੁਣ ਦਿੱਲੀ ਵਿਚ ਵੀ ਕਰਾਰੀ ਹਾਰ ਝੱਲਣੀ ਪਈ ਹੈ। ਛੇਤੀ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਿਸੇ ਅਨੁਭਵੀ ਆਗੂ ਨੂੰ ਪਾਰਟੀ ਦੇ ਮੁੱਖ ਮੰਤਰੀ ਚੇਹਰੇ ਵਜੋਂ ਤੈਅ ਕੀਤਾ ਜਾਵੇ। ਗੋਇਲ ਵੱਲੋਂ ਤਿੰਨ ਨਾਮ ਵੀ ਸੁਝਾਏ ਗਏ ਹਨ।ਸ਼ੀਲਾ ਦੀਕਸ਼ਿਤ ਨੇ ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਤੋਂ ਵਿਧਾਨ ਸਭਾ ਟਿਕਟਾਂ ਲਈ ਤਿੰਨ–ਤਿੰਨ ਸੰਭਾਵਿਤ ਨਾਮ ਮੰਗੇ ਸਨ। ਜਿਸ ਉਤੇ ਸੂਬੇ ਇੰਚਾਰਜ ਪੀਸੀ ਚਾਕੋ ਨੇ ਨਾਰਾਜਗੀ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਸੂਬਾ ਪ੍ਰਧਾਨ ਇੰਨਾਂ ਵੱਡਾ ਫੈਸਲਾ ਇਕੱਲੇ ਨਹੀਂ ਕਰ ਸਕਦੀ।ਕਾਂਗਰਸ ਦੇ ਸਾਬਕਾ ਪਰਿਸ਼ਦ ਅਤੇ ਵਿਧਾਨ ਸਭਾ ਚੋਣ ਲੜ ਚੁੱਕੇ ਰੋਹਿਤ ਮਨਚੰਦਾ ਨੇ ਚਾਕੋ ਉਤੇ ਦੁਰਵਿਵਹਾਰ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਚਾਕੋ ਦੀ ਅਗਵਾਈ ਵਿਚ ਕਾਂਗਰਸ ਚੋਣ ਹਾਰ ਚੁੱਕੀ ਹੈ। ਉਹ ਕਾਂਗਰਸ ਨੂੰ ਖਤਮ ਕਰਨਾ ਚਾਹੁੰਦੇ ਹਨ।

Real Estate