ਮੁਸਲਿਮ ਮੈਂਬਰ ਪਾਰਲੀਮੈਂਟ ਦੇ ਸਹੁੰ ਚੁੱਕਣ ਦੌਰਾਨ ਭਾਜਪਾਈਆਂ ਨੇ ਲਗਾਏ ਜੈ ਸ਼੍ਰੀ ਰਾਮ ਦੇ ਨਾਅਰੇ

1143

ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਦੇ ਸਹੁੰ ਚੁੱਕਣ ਦੌਰਾਨ ਮੰਗਲਵਾਰ ਨੂੰ ਸੰਸਦ ਚ ਭਾਜਪਾ ਮੈਂਬਰਾਂ ਵੱਲੋਂ ਜੈ ਸ਼੍ਰੀ ਰਾਮ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਏ। ਭਾਜਪਾ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀਟਾਂ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਵੀ ਬੰਗਾਲ ਦੇ ਤ੍ਰਿਣਮੂਲ ਕਾਂਗਰਸ ਸੰਸਦਾਂ ਦੇ ਸਹੁੰ ਚੁੱਕਣ ਦੌਰਾਨ ਇਹ ਨਾਅਰੇ ਲਗਾਏ ਸਨ। ਮੰਗਲਵਾਰ ਨੂੰ ਭਾਜਪਾ ਸੰਸਦਾਂ ਨੂੰ ਅਜਿਹਾ ਕਰਦਿਆਂ ਦੇਖ ਓਵੈਸੀ ਨੇ ਆਪਣੇ ਦੋਵੇਂ ਹੱਥ ਚੁੱਕਦਿਆਂ ਹੋਰ ਜ਼ੋਰ ਨਾਲ ਨਾਅਰੇ ਲਗਾਉਣ ਦਾ ਇਸ਼ਾਰਾ ਕੀਤਾ। ਓਵੈਸੀ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਸਹੁੰ ਚੁੱਕ ਰਹੇ ਸੀ ਤਾਂ ਇਸ ਦੌਰਾਨ ਭਾਜਪਾ ਅਤੇ ਐਨਡੀਏ ਚ ਉਨ੍ਹਾਂ ਦੇ ਭਾਈਵਾਲ ਦਲਾਂ ਨੇ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਚ ਓਵੈਸੀ ਨੇ ਵੀ ਦੋਵੇਂ ਹੱਥ ਉਪਰ ਚੁੱਕ ਕੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਣ ਦਾ ਇਸ਼ਾਰਾ ਕੀਤਾ।ਇਸ ਤੋਂ ਬਾਅਦ ਓਵੈਸੀ ਨੇ ਆਪਣੀ ਸਹੁੰ ਦੀ ਰਵਾਇਤ ਪੂਰੀ ਕੀਤੀ ਅਤੇ ਆਖਰ ਚ ਜੈ ਹਿੰਦ, ਜੈ ਭੀਮ,ਅੱਲ੍ਹਾ ਹੂ ਅਕਬਰ ਕਿਹਾ।

Real Estate