ਇੱਕ ਰਾਸ਼ਟਰ ਇੱਕ ਚੋਣ’ ਦੇ ਮੁੱਦੇ ਇੱਕਮਤ ਨਹੀਂ ਰਾਜਸੀ ਪਾਰਟੀਆਂ

1164

ਇੱਕ ਰਾਸ਼ਟਰ ਇੱਕ ਚੋਣ’ ਦੇ ਮੁੱਦੇ ਨੂੰ ਲੈ ਕੇ ਅੱਜ ਸਰਬ ਪਾਰਟੀ ਬੈਠਕ ਹੋਵੇਗੀ। ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਲਾਈ ਹੈ। ਪ੍ਰਧਾਨ ਮੰਤਰੀ ਨੇ ਸਾਰੇ ਉਨ੍ਹਾਂ ਸਾਰੇ ਦਲਾਂ ਦੇ ਮੁਖੀਆਂ ਨੂੰ ਬੈਠਕ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਦਾ ਲੋਕ ਸਭਾ ਜਾਂ ਰਾਜ ਸਭਾ ‘ਚ ਘੱਟੋ-ਘੱਟ ਇੱਕ ਮੈਂਬਰ ਹੈ। ਇਸ ਬੈਠਕ ‘ਚ ‘ਇੱਕ ਰਾਸ਼ਟਰ, ਇੱਕ ਚੋਣ’ ਦਾ ਵਿਚਾਰ, ਸਾਲ 2022 ‘ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ, ਮਹਾਤਮਾ ਗਾਂਧੀ ਦੀ ਇਸ ਸਾਲ 150ਵੀਂ ਜੈਅੰਤੀ ਨੂੰ ਮਨਾਉਣ ਸਣੇ ਕਈ ਮਾਮਲਿਆਂ ‘ਤੇ ਚਰਚਾ ਕੀਤੀ ਜਾਵੇਗੀ।ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ਦੇ ਨਰਿੰਦਰ ਮੋਦੀ ਸਰਕਾਰ ਦੇ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ‘ਇਕ ਦੇਸ਼ ਇਕ ਚੋਣ’ ਫਾਰਮੂਲੇ ਨੂੰ ਗਰੀਬੀ ਤੇ ਹੋਰ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਛਲਾਵਾ ਕਰਾਰ ਦਿੱਤਾ ਹੈ। ਮਾਇਆਵਤੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ ਕਿ ‘ਕਿਸੇ ਵੀ ਲੋਕਤੰਤਰਿਕ ਦੇਸ਼ ਵਿਚ ਚੋਣਾਂ ਕਦੇ ਕੋਈ ਸਮੱਸਿਆ ਨਹੀਂ ਹੋ ਸਕਦੀ ਅਤੇ ਨਾ ਹੀ ਚੋਣ ਨੂੰ ਕਦੇ ਧਨ ਤੇ ਖਰਚ ਵੇਅਰਥ ਨਾਲ ਤੁਲਨਾ ਉਚਿਤ ਹੈ। ਦੇਸ਼ ਵਿਚ ਇਕ ਦੇਸ਼, ਇਕ ਚੋਣ ਦੀ ਗੱਲ ਵਾਸਤਵ ਵਿਚ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਵੱਧਦੀ ਹਿੰਸਾ ਵਰਗੀਆਂ ਰਾਸ਼ਟਰੀ ਸਮੱਸਿਆਵਾਂ ਤੋਂ ਧਿਆਨ ਵੰਡਣ ਦਾ ਯਤਨ ਅਤੇ ਛਲਾਵਾ ਹੈ।ਉਨ੍ਹਾਂ ਈਵੀਐਮ ਨੂੰ ਵੀ ਚੁਣਾਵੀਂ ਪ੍ਰਕਿਰਿਆ ਲਈ ਨੁਕਸਾਨਦਾਇਕ ਦੱਸਦੇ ਹੋਏ ਕਿਹਾ ਕਿ ਮਤਪੱਤਰ ਦੀ ਬਜਾਏ ਈਵੀਐਮ ਰਾਹੀਂ ਚੋਣ ਕਰਾਉਣ ਦੀ ਸਰਕਾਰ ਦੀ ਜਿਦ ਨਾਲ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਕ ਨੂੰ ਅਸਲੀ ਖਤਰਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਸਾਰੀਆਂ ਪਾਰਟੀਆਂ ਦੇ ਮੁੱਖੀਆਂ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ, ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਇਸ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਇਸ ਸਬੰਧੀ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮੰਗਲਵਾਰ ਨੂੰ ਪੱਤਰ ਲਿਖਕੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਇਕ ਰਾਸ਼ਟਰ, ਇਕ ਚੋਣ ਉਤੇ ਛੇਤੀ ਫੈਸਲਾ ਕਰਨ ਦੀ ਬਜਾਏ ਇਸ ਉਤੇ ਵਾਈਟ ਪੇਪਰ ਤਿਆਰ ਕਰੇ।

Real Estate