ਬਠਿੰਡਾ ‘ਚ ਨਸ਼ੇ ਦੀ ਸਿ਼ਕਾਰ ਲੜਕੀ ਦੀ ਮੌਤ

1030

ਪੰਜਾਬ ‘ਚ ਮੁੰਡਿਆਂ ਦੇ ਨਾਲ – ਨਾਲ ਲੜਕੀਆਂ ਵੀ ਨਸ਼ੇ ਦਾ ਸ਼ਿਕਾਰ ਹੋ ਗਈਆਂ ਹਨ। ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।ਜਿਥੇ ਸਰਕਾਰੀ ਸਿਵਲ ਹਸਪਤਾਲ ਵਿਚ ਨਸ਼ੇ ਤੋਂ ਮੁਕਤੀ ਪਾਉਣ ਲਈ ਇਲਾਜ ਕਰਵਾਉਣ ਲਈ ਆਈ ਲੜਕੀ ਦੀ ਅੱਜ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ।ਆਰਕੈਸਟਰਾ ਦਾ ਕੰਮ ਕਰਨ ਵਾਲੀ ਲੜਕੀ ਬਦ-ਕਿਸਮਤੀ ਨਾਲ ਚਿੱਟੇ ਨਸ਼ੇ ਦੀ ਦਲਦਲ ਵਿੱਚ ਇਨਾਂ ਧਸ ਗਈ ਸੀ ਕਿ ਉਸ ਲਈ ਇਸ ਵਿਚੋਂ ਨਿਕਲਣਾ ਅਤਿ ਮੁਸ਼ਕਲ ਹੋ ਗਿਆ ਸੀ।ਇਸ ਮਾਮਲੇ ਦੀ ਭਿਣਕ ਜਦੋਂ ਸਮਾਜਸੇਵੀਆ ਨੂੰ ਪਈ ਤਾਂ ਸਹਾਰਾ ਜਨ ਸੇਵਾ ਵੱਲੋਂ ਲੜਕੀ ਨੂੰ ਸਰਕਾਰੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ ,ਜਿਸ ਤੋਂ ਬਾਅਦ ਅੱਜ ਲੜਕੀ ਦੀ ਮੌਤ ਹੋ ਗਈ ਹੈ।ਮ੍ਰਿਤਕ ਲੜਕੀ ਬਠਿੰਡਾ ਦੇ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਸੀ। ਨਸ਼ੇ ਦੇ ਓਵਰਡੋਜ਼ ਕਾਰਨ ਅੱਜ ਤਹਿਸੀਲ ਖਡੂਰ ਸਾਹਿਬ ਅਧੀਨ ਆਉਂਦੇ ਇੱਕ ਪਿੰਡ ‘ਚ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 23 ਸਾਲ ਸੀ।

Real Estate