ਪਹਿਲੀ ਅਕਤੂਬਰ ਤੋਂ ਨਿਊਜ਼ੀਲੈਂਡ ਆਉਣ ਵਾਲੇ ਵੀਜ਼ਾ ਮੁਕਤ ਯਾਤਰੀਆਂ ਨੂੰ ਲੈਣੀ ਪਵੇਗੀ ਆਨ ਲਾਈਨ ਆਗਿਆ

‘ਐਨ.ਜ਼ੈਡ.ਈ.ਟੀ.ਏ’ ਫੀਸ ਅਤੇ ‘ਇੰਟਰਨੈਸ਼ਨਲ ਵਿਜ਼ਟਰ ਕੰਜਰਵੇਸ਼ਨ ਐਂਡ ਟੂਰਿਜ਼ਮ ਲੇਵੀ ਭਰਨੀ ਹੋਏਗੀ
ਔਕਲੈਂਡ 17 ਜੂਨ (ਹਰਜਿੰਦਰ ਸਿੰਘ ਬਸਿਆਲਾ)-ਬਾਹਰਲੇ ਮੁਲਕਾਂ ਦੇ ਵਿਚ ਜੇਕਰ ਕਿਸੇ ਦੇ ਘਰ ਪ੍ਰਾਹੁਣੇ ਬਣ ਕੇ ਜਾਣਾ ਹੋਵੇ ਤਾਂ ਸਲਾਹ ਦਿੱਤੀ ਜਾਂਦੀ ਹੈ ਕਿ ਦੱਸ ਕੇ ਜਾਣਾ ਚਾਹੀਦਾ ਹੈ ਤਾਂ ਕਿ ਮੂਹਰਲੇ ਘਰ ਵਾਲੇ ਕੁਝ ਆਓ-ਭਗਤ ਵਾਸਤੇ ਤਿਆਰੀ ਕਰ ਛੱਡਣ। ਪਰ ਲਗਦਾ ਇਸ ਮਾਮਲੇ ਵਿਚ ਨਿਊਜ਼ੀਲੈਂਡ ਸਰਕਾਰ ਆਪਣੇ ਅੰਤਰਰਾਸ਼ਟਰੀ ਪ੍ਰਾਹੁਣਿਆਂ ਦੇ ਮਾਮਲੇ ਵਿਚ ਪਿੱਛੇ ਚੱਲ ਰਹੀ ਸੀ, ਕਿਉਂਕਿ ਸਰਕਾਰ ਨੇ ਹੁਣ ਫੈਸਲਾ ਕੀਤਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਵੀਜ਼ਾ ਮੁਕਤ ਦੇਸ਼ਾਂ ਤੋਂ ਆਉਣ ਵਾਲੇ ਹਰ ਯਾਤਰੀ ਨੂੰ ਆਨ ਲਾਈਨ ਆਗਿਆ (ਟ੍ਰੈਵਲ ਅਥਾਰਟੀ) ਲੈਣੀ ਪਵੇਗੀ ਤਾਂ ਹੀ ਉਹ ਦੇਸ਼ ਦੇ ਵਿਚ ਦਾਖਲ ਹੋਣ ਵਾਸਤੇ ਫਲਾਈਟ ਜਾਂ ਕਰੂਜ਼ ਆਦਿ ਫੜ ਸਕਣਗੇ। ਇਹ ਨਵਾਂ ਕਾਨੂੰਨ ਪਹਿਲੀ ਅਕਤੂਬਰ 2019 ਤੋਂ ਲਾਗੂ ਹੋ ਜਾਣਾ ਹੈ ਅਤੇ ਪਹਿਲੀ ਜੁਲਾਈ ਤੋਂ ਇਸਦੀ ਰਜਿਸਟ੍ਰੇਸ਼ਨ ਖੁੱਲ੍ਹ ਜਾਣੀ ਹੈ ਤਾਂ ਕਿ ਲੋਕ ਅਜਿਹੀ ਬੇਨਤੀ ਵਾਸਤੇ ਅਪਲਾਈ ਕਰ ਸਕਣ। ਇਸ ਸੁਵਿਧਾ ਵਾਸਤੇ ਮੋਬਾਇਲ ਐਪਲੀਕੇਸ਼ਨ ਵੀ ਉਪਲਬਧ ਰਹੇਗੀ ਅਤੇ ਵੈਬਸਾਈਟ ਉਤੇ ਵੀ ਇਸਨੂੰ ਭਰਿਆ ਜਾ ਸਕੇਗਾ। ਇਸ ਕਾਨੂੰਨ ਸਰਕਾਰ ਦੋ ਤਰ੍ਹਾਂ ਦੀ ਫੀਸ ਲਵੇਗੀ ਇਕ ਤਾਂ ਹੋਏਗੀ ‘ਨਿਊਜ਼ੀਲੈਂਡ ਇਲੈਕਟ੍ਰਾਨਿਕ ਟ੍ਰੈਵਲ ਅਥਾਰਟੀ’ (NZe“1) ਅਤੇ ਦੂਜੀ ਹੋਏਗੀ ‘ਇੰਟਰਨੈਸ਼ਨਲ ਵਿਜ਼ਟਰ ਕੰਜ਼ਰਵੇਸ਼ਨ ਐਂਡ ਟੂਰਿਜ਼ਮ ਲੇਵੀ’ (9VL)।
ਸਰਕਾਰ ਇਸ ਪ੍ਰਣਾਲੀ ਰਾਹੀਂ ਪ੍ਰਾਪਤ ਅਰਜ਼ੀਆਂ ਤੋਂ ਹਿਸਾਬ ਲਾ ਲਿਆ ਕਰੇਗੀ ਕੌਣ ਪ੍ਰਾਹੁਣਾ ਜਾਂ ਯਾਤਰੀ ਆ ਰਿਹਾ ਹੈ? ਉਸਦਾ ਅਪਰਾਧਿਕ ਪਿਛੋਕੜ ਕਿਹੋ ਜਿਹਾ ਹੈ? ਉਸਨੂੰ ਦੇਸ਼ ਦੇ ਵਿਚ ਦਾਖਲ ਹੋਣ ਵੇਲੇ ਏਅਰਪੋਰਟ ਉਤੇ ਘੱਟ ਸਮਾਂ ਲੱਗਿਆ ਕਰੇਗਾ, ਸੈਰ-ਸਪਾਟਾ ਵਿਭਾਗ ਨੂੰ ਦੇਸ਼ ਵਿਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਅਗਾਊਂ ਅੰਦਾਜ਼ ਹੋਇਆ ਕਰੇਗਾ ਅਤੇ ਯਾਤਰੀਆਂ ਦੀ ਸਹੂਲਤ ਵਾਸਤੇ ਵਧੀਆ ਪ੍ਰਬੰਧ ਕਰਨ ਵਿਚ ਵੀ ਸੁਵਿਧਾ ਹੋਵੇਗੀ।
ਇਹ ਆਨ ਲਾਈਨ ਆਗਿਆ ‘ਵੀਜ਼ਾ-ਵੇਵਰ’ (ਵੀਜ਼ ਮੁਕਤ) ਕੰਟਰੀਆਂ ਉਤੇ ਲਾਗੂ ਹੋਵੇਗੀ ਜੋ ਕਿ ਦੇਸ਼ ਦੇ ਵਿਚ ਚਾਹੇ ਰਹਿਣ ਆ ਰਹੇ ਹਨ ਤਾਂ ਫਿਰ ਇਥੇ ਪਹੁੰਚ ਕੇ ਦੂਜੀ ਫਲਾਈਟ (ਟਰਾਂਸਜਿਟ) ਲੈਣ ਵਾਸਤੇ ਦਾਖਲ ਹੋ ਰਹੇ ਹਨ। ਆਸਟਰੇਲੀਆ ਦੇ ਪੱਕੇ (ਪੀ। ਆਰ।) ਲੋਕਾਂ ਵਾਸਤੇ ਵੀ ਇਹ ਆਨ ਲਾਈਨ ਆਗਿਆ ਲੈਣੀ ਪਵੇਗੀ ਜੇਕਰ ਨਾਗਰਿਕ ਹੋਵੇਗਾ ਤਾਂ ਕੋਈ ਲੋੜ ਨਹੀਂ। ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਵੀਜ਼ਾ ਰੱਖਣ ਵਾਲਿਆਂ ਨੂੰ ਇਸਦੀ ਲੋੜ ਨਹੀਂ ਹੋਏਗੀ।
ਵੀਜ਼ੇ ਦੀ ਲੋੜ ਵਾਲੇ ਦੇਸ਼ਾਂ ਦੇ ਲੋਕ ਜੋ ਕਰੂਜ਼ (ਸਮੁੰਦਰੀ ਜ਼ਹਾਜ) ਰਾਹੀਂ ਇਥੇ ਪਹੁੰਚਣਗੇ ਉਨ੍ਹਾਂ ਨੂੰ ਵੀ ਇਹ ਆਨ ਲਾਈਨ ਆਗਿਆ ਲੈਣੀ ਪਵੇਗੀ ਜੇਕਰ ਇਥੇ ਜ਼ਹਾਜ਼ ਰਾਹੀਂ ਪਹੁੰਚ ਕੇ ਫਿਰ ਕਰੂਜ਼ ਫੜਨਾ ਹੈ ਤਾਂ ਵੀਜ਼ਾ ਲੈਣਾ ਪਵੇਗਾ। ਇਹ ਆਨ ਲਾਈਨ ਆਗਿਆ ਵਾਸਤੇ 72 ਘੰਟੇ ਦਾ ਸਮਾਂ ਵੀ ਲੱਗ ਸਕੇਗਾ ਵੈਸੇ ਆਮ ਤੌਰ ‘ਤੇ ਜਲਦੀ ਹੋ ਜਾਇਆ ਕਰੇਗਾ। ਇਹ ਆਨ ਲਾਈਨ ਆਗਿਆ ਫਲਾਈਟ ਚੜ੍ਹਨ ਤੋਂ ਪਹਿਲਾਂ ਮੰਜੂਰ ਹੋਣੀ ਚਾਹੀਦੀ ਹੈ ਅਤੇ ਇਸਦੀ ਮਿਆਦ ਦੋ ਸਾਲ ਤੱਕ ਹੋਇਆ ਕਰੇਗੀ।
ਮੋਬਾਇਲ ਐਪ ਰਾਹੀਂ ਅਰਜ਼ੀ ਦਾਖਲ ਕਰਨ ਉਤੇ ਆਨ ਲਾਈਨ ਆਗਿਆ ਦਾ ਖਰਚਾ 9 ਡਾਲਰ ਜਦ ਕਿ ਵੈਬ ਸਾਈਟ ਰਾਹੀਂ 12 ਡਾਲਰ ਹੋਇਆ ਕਰੇਗਾ। ਆਈ।ਵੀ। ਐਲ। (ਇੰਟਰਨੈਸ਼ਨਲ ਵਿਜ਼ਟਰ ਕੰਜ਼ਰਵੇਸ਼ਨ ਲੇਵੀ) ਵਾਸਤੇ 35 ਡਾਲਰ ਪ੍ਰਤੀ ਵਿਅਕਤੀ ਖਰਚਾ ਆਇਆ ਕਰੇਗਾ। ਸੋ ਸਰਕਾਰ ਨੇ ਵੀਜ਼ਾ ਮੁਕਤ ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਸਹੂਲਤ ਤਾਂ ਮਾਫ ਰੱਖੀ ਹੈ ਪਰ ਤਰੀਕੇ ਨਾਲ ਉਨ੍ਹਾਂ ਦੀਆਂ ਜੇਬਾਂ ਜਰੂਰ ਕੁਝ ਸਾਫ ਕਰ ਲੈਣੀਆਂ ਹਨ।

Real Estate