ਜਦੋਂ ਪਾਕਿਸਤਾਨ ਦਾ ਇੱਕ ਲੀਡਰ ਬਣ ਗਿਆ “ਬਿੱਲਾ”

4377

ਪਾਕਿਸਤਾਨ ਦੇ ਇੱਕ ਆਗੂ ਦੀ ਪ੍ਰੈਸ ਕਾਨਫਰੰਸ ਉਦੋਂ ਇੱਕ ਮਜ਼ਾਕ ਬਣ ਕੇ ਰਹਿ ਗਈ ਜਦੋਂ ਗਲਤੀ ਨਾਲ ਲਾਈਵ ਸਟਰੀਮਿੰਗ ਦੌਰਾਨ ‘ਕੈਟ ਫਿਲਟਰ’ ਲੱਗ ਗਿਆ।ਸ਼ੌਕਤ ਯੂਸਫ਼ਜ਼ਈ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਸੰਬਧੋਨ ਕਰ ਰਹੇ ਸਨ ਜਦੋਂ ਬਿੱਲੀ ਵਾਲੇ ਫਿਲਟਰ ਦੀ ਸੈਟਿੰਗ ਗਲਤੀ ਨਾਲ ਸ਼ੁਰੂ ਹੋ ਗਈ। ਫੇਸਬੁੱਕ ‘ਤੇ ਲੋਕਾਂ ਨੇ ਲਾਈਵ ਵੀਡੀਓ ਉੱਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਪਰ ਯੂਸਫ਼ਜ਼ਈ ਇਸ ਸਭ ਤੋਂ ਅਣਜਾਨ ਸੰਬੋਧਨ ਕਰਦੇ ਰਹੇ।ਉਨ੍ਹਾਂ ਬਾਅਦ ਵਿੱਚ ਕਿਹਾ, “ਇਹ ਇੱਕ ਗਲਤੀ ਸੀ ਜਿਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।”ਜਿਵੇਂ ਹੀ ਯੂਸਫ਼ਜ਼ਈ ਨੇ ਬੋਲਣਾ ਸ਼ੁਰੂ ਕੀਤਾ, ਇਹ ਮਜ਼ਾਕੀਆ ਫਿਲਟਰ ਵੀ ਲੱਗ ਗਿਆ ਜਿਸ ਕਾਰਨ ਉਨ੍ਹਾਂ ਦੇ ਗੁਲਾਬੀ ਕੰਨ ਤੇ ਮੁੱਛਾਂ ਲੱਗ ਗਈਆਂ। ਉਨ੍ਹਾਂ ਦੇ ਨਾਲ ਬੈਠੇ ਦੋਹਾਂ ਅਧਿਕਾਰੀਆਂ ਦੇ ਵੀ ਫਿਲਟਰ ਲੱਗ ਗਏ।ਖ਼ਬਰ ਏਜੰਸੀ ਏਐਫ਼ਪੀ ਨਾਲ ਗੱਲਬਾਤ ਕਰਦਿਆਂ ਯੂਸਫ਼ਜ਼ਈ ਨੇ ਕਿਹਾ, “ਸਿਰਫ਼ ਮੈਂ ਇਕੱਲਾ ਨਹੀਂ ਸੀ, ਮੇਰੇ ਨਾਲ ਦੋ ਹੋਰ ਅਧਿਕਾਰੀ ਸਨ ਜਿਨ੍ਹਾਂ ‘ਤੇ ਬਿੱਲੀ ਵਾਲਾ ਫਿਲਟਰ ਲੱਗ ਗਿਆ।”ਇਸ ਲਾਈਵ ਵੀਡੀਓ ਦੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤੇ ਜਾ ਰਹੇ ਹਨ।ਪੀਟੀਆਈ ਦੇ ਫੇਸਬੁੱਕ ਪੇਜ ਉੱਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਕੁਝ ਹੀ ਮਿੰਟਾਂ ਬਾਅਦ ਡਿਲੀਟ ਕਰ ਦਿੱਤੀ ਗਈ।

Real Estate