ਮੁਜ਼ੱਫਰਪੁਰ ਦੇ ਹਸਪਤਾਲ ‘ਚ ਬਿਮਾਰ ਬੱਚੇ ਆ ਰਹੇ ਹਨ ਤੇ ਮਰ ਕੇ ਜਾ ਰਹੇ ਹਨ !

1064

ਐਤਵਾਰ ਤੜਕੇ ਤੋਂ ਹੀ ਬਿਹਾਰ ਦੇ ਮੁਜ਼ੱਫਰਪੁਰ ਦੇ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਸਿਰਫ਼ 45 ਡਿਗਰੀ ਗਰਮੀ ਕਾਰਨ ਹੀ ਨਹੀਂ ਸਗੋਂ ਹਸਪਤਾਲ ਵਿੱਚ ਵਿਰਲਾਪ ਕਰ ਰਹੀਆਂ ਮਾਵਾਂ ਦੇ ਗਰਮ ਹੰਝੂਆਂ ਵਿੱਚ ਵੀ ਉਬਲ ਰਿਹਾ ਸੀ।ਇਹ ਮਾਵਾਂ ਉਨ੍ਹਾਂ ਬੱਚਿਆਂ ਦੀਆਂ ਹਨ ਜਿਨ੍ਹਾਂ ਨੇ ਪਿਛਲੇ 15 ਦਿਨਾਂ ਦੌਰਾਨ ਇਸ ਹਸਪਤਾਲ ਵਿੱਚ ਦਮ ਤੋੜਿਆ ਹੈ। ਮੁਜ਼ੱਫਰਪੁਰ ਦਿਮਾਗੀ ਬੁਖ਼ਾਰ ਨਾਲ ਗੰਭੀਰ ਇਨਫਿਲਾਇਟਸ ਸਿੰਡਰੌਮ (ਏਇਸ) ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਬੱਚਿਆਂ ਦਾ ਆਂਕੜਾ, ਖ਼ਬਰ ਲਿਖੇ ਜਾਣ ਤੱਕ, 93 ਤੱਕ ਪਹੁੰਚ ਗਿਆ ਸੀ।ਇਨ੍ਹਾਂ ਵਿੱਚੋਂ ਦੋ ਬੱਚਿਆਂ ਨੇ ਤਾਂ ਐਤਵਾਰ ਦੁਪਹਿਰ ਨੂੰ ਹਸਪਤਾਲ ਦੇ ਦੌਰੇ ‘ਤੇ ਪਹੁੰਚੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੇ ਸਾਹਮਣੇ ਦਮ ਤੋੜਿਆ। ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਦੇ ਬੱਚਿਆਂ ਦੇ ਵਾਰਡ ਦੇ ਇੰਟੈਂਸਿਵ ਕੇਅਰ ਯੂਨਿਟ ਦਾ ਸ਼ੀਸ਼ੇ ਦਾ ਦਰਵਾਜ਼ਾ ਅੰਦਰੋਂ ਆ ਰਹੀਆਂ ਮਾਵਾਂ ਦੇ ਵਿਰਲਾਪ ਦੀਆਂ ਆਵਾਜ਼ਾਂ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋ ਰਿਹਾ।
ਇਸ ਬੁਖ਼ਾਰ ਕਾਰਨ ਬੱਚੇ ਦੇ ਦਿਮਾਗ਼ ਵਿੱਚ ਸੋਜ਼ਿਸ਼ ਆ ਜਾਂਦੀ ਹੈ। ਸਥਾਨਕ ਭਾਸ਼ਾ ਵਿੱਚ ਇਸ ਨੂੰ ‘ਚਮਕੀ ਬੁਖ਼ਾਰ’ ਆਖਿਆ ਜਾ ਰਿਹਾ ਹੈ।ਕੁਝ ਵਿਦੇਸ਼ੀ ਅਖ਼ਬਾਰਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮੁਜ਼ੱਫ਼ਰਪੁਰ ਇਲਾਕੇ ਵਿੱਚ ਲੀਚੀਆਂ ਦੇ ਬਾਗ਼ ਬਹੁਤ ਜ਼ਿਆਦਾ ਹੁੰਦੇ ਹਨ ਤੇ ਦਿਮਾਗ਼ੀ ਬੁਖ਼ਾਰ ਦੇ ਕੀਟਾਣੂ ਲੀਚੀਆਂ ਵਿੱਚ ਸਭ ਤੋਂ ਵੱਧ ਹੁੰਦੇ ਹਨ ਪਰ ਸਰਕਾਰੀ ਤੌਰ ’ਤੇ ਅਜਿਹੀਆਂ ਰਿਪੋਰਟਾਂ ਦੇ ਦਾਅਵਿਆਂ ਦੀ ਕੋਈ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ। ਹੁਣ ਤੱਕ ਦਿਮਾਗ਼ੀ ਬੁਖ਼ਾਰ ਤੋਂ ਪ੍ਰਭਾਵਿਤ 300 ਤੋਂ ਵੀ ਵੱਧ ਬੱਚਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ।

Real Estate