ਭਾਰਤ ਭਰ ਦੇ ਡਾਕਟਰ ਅੱਜ ਵੀ ਰਹਿਣਗੇ ਹੜਤਾਲ ’ਤੇ

1202

ਭਾਰਤ ਭਰ ਦੇ ਡਾਕਟਰ ਸੋਮਵਾਰ ਨੂੰ ਵੀ ਹੜਤਾਲ ’ਤੇ ਰਹਿਣਗੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਤਵਾਰ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਐਲਾਨੀ ਹੜਤਾਲ ’ਤੇ ਕਾਇਮ ਹਨ। ਆਈਐੱਮਏ ਨੇ ਇਹ ਫ਼ੈਸਲਾ ਪੱਛਮੀ ਬੰਗਾਲ ’ਚ ਡਾਕਟਰਾਂ ਦੀ ਕੁੱਟਮਾਰ ਤੋਂ ਬਾਅਦ ਚੱਲ ਰਹੇ ਅੰਦੋਲਨ ਦੀ ਹਮਾਇਤ ਵਿੱਚ ਕੀਤਾ ਹੈ। ਆਈਐੱਮਏ ਨੇ ਕਿਹਾ ਕਿ ਬੰਗਾਲ ਦੇ ਡਾਕਟਰਾਂ ਦੀ ਹਮਾਇਤ ਤੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਪਰ ਹੰਗਾਮੀ (ਐਮਰਜੈਂਸੀ) ਸੇਵਾਵਾਂ ਇਸ ਹੜਤਾਲ ਤੋਂ ਬਾਹਰ ਰਹਿਣਗੀਆਂ। ਦਿੱਲੀ ਸਥਿਤ ਏਮਸ ਨੇ ਇਸ ਹੜਤਾਲ ਤੋਂ ਵੱਖ ਰਹਿਣ ਦਾ ਫ਼ੈਸਲਾ ਕੀਤਾ ਹੈ।ਆਈਐੱਮ ਨੇ ਦੱਸਿਆ ਕਿ ਓਪੀਡੀ ਸਮੇਤ ਗ਼ੈਰ–ਹੰਗਾਮੀ ਮੈਡੀਕਲ ਸੇਵਾਵਾਂ ਸੋਮਵਾਰ ਸਵੇਰੇ 6 ਵਜੇ ਤੋਂ ਲੈ ਕੇ ਮੰਗਲਵਾਰ ਸਵੇਰੇ 6 ਵਜੇ ਤੱਕ ਬੰਦ ਰਹਿਣਗੀਆਂ ਪਰ ਐਮਰਜੈਂਸੀ ਤੇ ਹੋਰ ਅਤਿ ਜ਼ਰੂਰੀ ਸੇਵਾਵਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ।ਹੜਤਾਲ ’ਚ ਦਿੱਲੀ–ਐੱਨਸੀਆਰ ਦੇ ਸਾਰੇ ਹਸਪਤਾਲ ਤੇ ਡਾਕਟਰ ਸ਼ਾਮਲ ਹੋਣਗੇ ਪਰ ਏਮਸ–ਦਿੱਲੀ ਵਿੱਚ ਕੰਮ ਆਮ ਵਾਂਗ ਹੋਵੇਗਾ। ਉਂਝ ਏਮਸ ਦੇ ਡਾਕਟਰ ਇਸ ਦੇਸ਼–ਪੱਧਰੀ ਅੰਦੋਲਨ ਦੇ ਹੱਕ ਵਿੱਚ ਕਾਲ਼ੀਆਂ ਪੱਟੀਆਂ ਬੰਨ੍ਹ ਕੇ ਆਪਣਾ ਵਿਰੋਧ ਜ਼ਰੂਰ ਦਰਜ ਕਰਵਾਉਣਗੇ ਪਰ ਸੋਮਵਾਰ ਨੂੰ ਆਮ ਦਿਨਾਂ ਵਾਂਗ ਓਪੀਡੀ ਵਿੱਚ ਮਰੀਜ਼ਾਂ ਦਾ ਇਲਾਜ ਕਰਨਗੇ।ਉੱਧਰ ਪੱਛਮੀ ਬੰਗਾਲ ’ਚ ਅੰਦੋਲਨਕਾਰੀ ਡਾਕਟਰਾਂ ਨੇ ਐਤਵਾਰ ਨੂੰ ਆਪਣੇ ਰੁਖ਼ ’ਚ ਨਰਮੀ ਲਿਆਉ਼ਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਰਾਜ ਵਿੱਚ ਅੰਦੋਲਨ ਦਾ ਤਾਲਮੇਲ ਰੱਖ ਰਹੀ ਜੂਨੀਅਰ ਡਾਕਟਰ ਫ਼ੋਰਮ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ।ਮੁੱਖ ਮੰਤਰੀ ਸਥਾਨ ਕਰਨ ਪਰ ਗੱਲਬਾਤ ਦੌਰਾਨ ਮੀਡੀਆ ਕਵਰੇਜ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਤੋਂ ਪਹਿਲਾਂ ਫ਼ੋਰਮ ਨੇ ਬੰਦ ਕਮਰੇ ਵਿੱਚ ਗੱਲਬਾਤ ਕਰਨ ਦੇ ਮੁੱਖ ਮੰਤਰੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।

Real Estate