ਕਾਲਾ ਧਨ – ਸਵਿਸ ਬੈਂਕ ਨੇ 50 ਭਾਰਤੀਆਂ ਦੇ ਨਾਂਮ ਜਨਤਕ ਕੀਤੇ

1288

ਵਿਸ ਸਰਕਾਰ ਨੇ ਵਿਦੇਸ਼ੀ ਬੈਂਕਾਂ ਵਿੱਚ ਕਾਲਾਧਨ ਰੱਖਣ ਵਾਲੇ 50 ਭਾਰਤੀ ਕਾਰੋਬਾਰੀਆਂ ਦੇ ਨਾਂਮ ਜਨਤਕ ਕੀਤੇ ਹਨ। ਸਵਿੱਸ ਅਧਿਕਾਰੀਆਂ ਨੇ ਖਾਤਾਧਾਰਕਾਂ ਨੂੰ ਆਪਣਾ ਪੱਖ ਰੱਖਣ ਦੇ ਲਈ 30 ਦਿਨ ਦਾ ਨੋਟਿਸ ਵੀ ਭੇਜਿਆ ਹੈ। ਇਸ ਵਿੱਚ ਜਿ਼ਆਦਾਤਰ ਕੋਲਕਾਤਾ, ਮੁੰਬਈ , ਗੁਜਰਾਤ ਅਤੇ ਬੇਂਗਲਰੂ ਦੇ ਕਾਰੋਬਾਰੀ ਸ਼ਾਮਿਲ ਹਨ। ਪਿਛਲੇ ਇੱਕ ਸਾਲ ਵਿੱਚ 100 ਤੋਂ ਜਿ਼ਆਦਾ ਭਾਰਤੀ ਖਾਤਾਧਾਰਕਾਂ ਦੇ ਨਾਂਮ ਸਾਹਮਣੇ ਆ ਚੁੱਕੇ ਹਨ।
ਸਵਿਸ ਸਰਕਾਰ ਨੇ ਫੈਡਰਲ ਗਜਟ ਵਿੱਚ ਕ੍ਰਿਸ਼ਨ ਭਗਵਾਨ ਰਾਮਚੰਦਰ, ਪੋਤਲੁਰੀ ਰਾਜਾਮੋਹਨ ਰਾਵ, ਕਲਪੇਸ਼ ਹਰਸ਼ਦ, ਕੁਲਦੀਪ ਧੀਂਗੜਾ , ਭਾਸ਼ਕਰਨ ਨਲਿਨੀ , ਲਲਿਤਾਬੇਨ ਚਿਮਨ ਭਾਈ , ਸੰਜੇ ਡਾਲਮੀਆਂ, ਪੰਕਜ ਕੁਮਾਰ ਸਾਰਾਓਗੀ, ਅਨਿਲ ਭਾਰਦਵਾਜ , ਥਰਾਨੀ ਰੇਨੂ ਟੀਕਮਦਾਸ, ਮਹੇਸ ਟੀਕਮਦਾਸ ਥਰਾਨੀ , ਸਵਾਨੀ ਵਿਜਯ , ਕਨੱਈਆ ਲਾਲ, ਭਾਸ਼ਕਰਨ ਥਰੂਰ , ਕਲਪੇਸ਼ ਭਾਈ ਪਟੇਲ , ਅਜੋਯ ਕੁਮਾਰ , ਦਿਨੇਸ਼ ਕੁਮਾਰ , ਰਤਨ ਸਿੰਘ ਚੌਧਰੀ ਅਤੇ ਕਠੋਤਿਆ ਰਾਕੇਸ਼ ਕੁਮਾਰ ਦੇ ਨਾਂਮ ਸ਼ਾਮਿਲ ਹਨ।
ਹਾਲਾਂਕਿ , ਸਵਿਸ ਬੈਂਕ ਦੇ ਬਹੁਤ ਸਾਰੇ ਖਾਤਿਆਂ ਵਿੱਚ ਭਾਰਤੀ ਖਾਤਾਧਾਰਕਾਂ ਦੇ ਪੂਰੇ ਨਾਂਮ ਦੀ ਥਾਂ ਸਿਰਫ਼ ੲਨੀਸੀਅ਼ਲਸ ਹਨ। ਇਹਨਾਂ ਵਿੱਚ ਐਨਐਮਏ, ਐਮਐਨਏ,ਪੀਏਐਸ,ਆਰਏਐਸ, ਏਬੀਕੇਆਈ, ਏਪੀਐਸ,ਏਐਸਬੀਕੇ, ਐਮਐਲਏ,ਏਡੀਐਸ,ਆਰਪੀਏਨ, ਐਮਸੀਐਸ, ਜੇਐਨਵੀ,ਜੇਡੀ,ਏਡੀ,ਵਾਈਏ,ਡੀਐਮ, ਐਸਐਲਐਸ, ਯੂਐਲ, ਐਸਐਸ, ਆਰਐਨ, ਵੀਐਲ, ਯੂਐਲ, ਓਪੀਐਲ, ਪੀਐਮ, ਪੀਕੇਕੇ, ਬੀਐਲਐਸ, ਐਸਏਐਨ ਅਤੇ ਜੇਕੇਜੀ ਸ਼ਾਮਿਲ ਹਨ।

ਖ਼ਬਰ ਹੈ ਕਿ 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਸਰਕਾਰ ਨੇ ਕਾਲੇਧਨ ਖਿਲਾਫ਼ ਸਖ਼ਤ ਕਦਮ ਉਠਾਏ । ਸਵਿਸ ਬੈਂਕਾਂ ਵਿੱਚ ਪੈਸੇ ਰੱਖਣ ਵਾਲੇ ਭਾਰਤੀਆਂ ਦੇ ਬਾਰੇ ਵਿੱਚ ਜਾਣਕਾਰੀ ਜੁਟਾਉਣ ਲਈ ਕੰਮ ਕੀਤਾ ਗਿਆ । ਭਾਰਤ ਅਤੇ ਸਵਿਟਜ਼ਰਲੈਂਡ ਵਿਚਾਲੇ ਸਮਝੌਤਾ ਹੋਇਆ। ਇਸਦੇ ਤਹਿਤ ਸਵਿਸ ਸਰਕਾਰ ਨੇ ਉਹਨਾਂ ਕਾਰੋਬਾਰੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਸੁਰੂ ਕੀਤੀ , ਜੋ ਸ਼ੱਕ ਦੇ ਘੇਰੇ ਵਿੱਚ ਹਨ । ਪਿਛਲੇ ਮਹੀਨੇ 14 ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਨੋਟਿਸ ਭੇਜਿਆ ਸੀ ।

Real Estate