ਹੁਰੀਅਤ ਆਗੂਆਂ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਤੋਂ ਅਤਿਵਾਦ ਲਈ ਫੰਡ ਲੈਣ ਦੀ ਗੱਲ ਮੰਨੀ – ਐਨਆਈਏ

1181

ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ ( ਐਨਆਈਏ) ਨੇ ਐਤਵਾਰ ਨੂੰ ਕਿਹਾ ਕਿ ਹੁਰੀਅਤ ਨੇਤਾਵਾਂ ਨੂੰ ਵਿਦੇਸ਼ਾਂ ਵਿੱਚੋਂ ਫੰਡਿੰਗ ਮਿਲ ਰਹੀ ਹੈ। ਇਸਦੀ ਵਰਤੋਂ ਕਸ਼ਮੀਰ ਘਾਟੀ ਵਿੱਚ ਅਸ਼ਾਂਤੀ ਫੈਲਾਉਣ ਅਤੇ ਹੋਰ ਅਤਿਵਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਕੀਤਾ ਜਾਂਦੀ ਹੈ ।
ਐਨਆਈਏ ਨੇ ਕਿਹਾ ਕਿ ਹੁਰੀਅਤ ਨੇਤਾਵਾਂ ਨੇ ਵਿਦੇਸ਼ਾਂ ਤੋਂ ਮਿਲਣ ਵਾਲੇ ਪੈਸੇ ਦਾ ਇਸਤੇਮਾਲ ਨਿੱਜੀ ਲਾਭ ਲਈ ਵੀ ਕੀਤਾ ਹੈ। ਉਹਨਾਂ ਨੇ ਇਹਨਾ ਪੈਸਿਆ ਦੀ ਵਰਤੋਂ ਆਪਣੀ ਜਾਇਦਾਦ ਬਣਾਉਣ ਅਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ‘ਤੇ ਵੀ ਖਰਚ ਕੀਤੀ ਹੈ ।
ਕਸ਼ਮੀਰੀ ਪੱਥਰਬਾਜ਼ਾਂ ਦੇ ਪੋਸਟਰ ਬੁਆਏ ਮਸ਼ਰਤ ਆਲਮ ਅਤੇ ਆਸਿਆ ਅੰਦ੍ਰਾਬੀ ਨੇ ਵੀ ਪੁੱਛਗਿੱਛ ਦੇ ਦੌਰਾਨ ਇਹ ਗੱਲ ਸਵੀਕਾਰੀ ਹੈ ਕਿ ਪਾਕਿਸਤਾਨ ਸਥਿਤ ਏਜੰਟਾਂ ਵੱਲੋਂ ਹਵਾਲਾ ਦੇ ਰਾਹੀਂ ਪੈਸੇ ਕਸ਼ਮੀਰ ਭੇਜੇ ਜਾਂਦੇ ਹਨ।
ਅਤਿਵਾਦੀ ਫੰਡ ਦੇ ਮਾਮਲੇ ‘ਚ ਜਾਂਚ ਕਰ ਰਹੀ ਐਨਆਈਏ ਨੇ ਹੁਰੀਅਤ ਕਾਨਫਰੰਸ ਅਤੇ ਹੋਰ ਕਈ ਸੰਗਠਨਾਂ ਦੇ ਸਿਖਰਲੇ ਆਗੂਆਂ ਤੋਂ ਪੁੱਛਗਿੱਛ ਕੀਤੀ। ਅੰਦ੍ਰਾਬੀ ਨੇ ਮਲੇਸ਼ੀਆ ਪੜ੍ਹਦੇ ਆਪਣੇ ਬੇਟੇ ਦੀ ਪੜ੍ਹਾਈ ਲਈ ਵੀ ਇਹਨਾ ਪੈਸਿਆ ਦਾ ਇਸਤੇਮਾਲ ਕੀਤਾ ਹੈ। ਏਜੰਸੀਆਂ ਕੋਲੇ ਉਸਦੇ ਬੈਂਕ ਖਾਤਿਆਂ ਦੀ ਜਾਣਕਾਰੀ ਪਹਿਲਾਂ ੍ਹ ਹੀ ਮੌਜੂਦ ਸੀ ।
ਵੱਖਵਾਦੀ ਨੇਤਾ ਸ਼ਬੀਰ ਸ਼ਾਹ ਬਾਰੇ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਉਸਨੂੰ ਪਾਕਿਸਤਾਨ ਤੋਂ ਫਡਿੰਗ ਮਿਲੀ , ਜਿਸਦਾ ਇਸਤੇਮਾਲ ਉਸਨੇ ਹੋਟਲ ਅਤੇ ਹੋਰ ਕਾਰੋਬਾਰ ਵਧਾਉਣ ਲਈ ਕੀਤਾ । ਪੁੱਛਗਿੱਛ ਦੇ ਦੌਰਾਨ ਸ਼ਬੀਰ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਏਜੰਟਾਂ ਅਤੇ ਆਲ ਪਾਰਟੀ ਹੂਰੀਅਤ ਕਾਨਫਰੰਸ (ਏਪੀਐਚਸੀ) ਨੇ ਪ੍ਰਤੀਨਿਧਾਂ ਰਾਹੀਂ ਫਡਿੰਗ ਕੀਤੀ ਗਈ ।
ਐਨਆਈਏ ਨੇ ਮਈ 2017 ਵਿੱਚ ਜਮਾਤ-ਉਦ-ਦਾਅਵਾ , ਦੁਰਤੇਰਾਨ-ਏ-ਮਿਲਾਨ, ਲਸ਼ਕਰ-ਏ-ਤੋਇਬਾ, ਹਿਜਬੁਲ -ਮੁਜਾਹਿਦੀਨ, ਅਤੇ ਹੋਰ ਵੱਖਵਾਦੀ ਨੇਤਾਵਾਂ ਦੇ ਖਿਲਾਫ਼ ਚੰਦ ਇਕੱਠਾ ਕਰਕੇ ਰਾਜ ਵਿੱਚ ਅਤਿਵਾਦੀ ਗਤੀਵਿਧੀਆਂ ਹੋਰ ਵਧਾਉਣ ਦਾ ਮਾਮਲਾ ਦਰਜ ਕੀਤਾ ਸੀ । ਜਾਂਚ ਏਜੰਸੀ ਨੇ ਹੁਣ ਤੱਕ 13 ਮੁਲਜ਼ਮਾਂ ਉਪਰ ਮਾਮਲਾ ਦਰਜ ਕੀਤਾ ਹੈ। ਇਹਨਾ ਵਿੱ ਜਮਾਤ-ਉਦ-ਦਾਅਵਾ ਦੇ ਨੇਤਾ ਹਾਫਿ਼ਜ ਮੁਹੰਮਦ ਸਾਈਦ, ਹਿਜਬ-ਉਲ-ਮੁਜਾਹਿਦੀਨ ਦੇ ਮੁੱਖੀ ਸਯੱਦ ਸਲਾਹੁਦੀਨ , ਸੱਤ ਵੱਖਵਾਦੀ ਨੇਤਾ, ਦੋ ਹਵਾਲਾ ਕਾਰੋਬਾਰੀ ਅਤੇ ਕੁਝ ਪੱਥਰਬਾਜ਼ ਸ਼ਾਂਮਿਲ ਹਨ।
ਪਿਛਲੇ ਸਾਲ ਕਸ਼ਮੀਰੀ ਵਪਾਰੀ ਜਾਹੂਰ ਵਟਾਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ । ਵਟਾਲੀ, ਉਹਨਾਂ ਮੁੱਖ ਹਵਾਲਾ ਕਾਰੋਬਾਰੀਆਂ ਵਿੱਚੋਂ ਇੱਕ ਹੈ ਜੋ ਪਾਕਿਸਤਾਨ , ਆਈਐਸਆਈ , ਯੂਏਈ ਆਦਿ ਤੋਂ ਧਨ ਪ੍ਰਾਪਤ ਕਰਦਾ ਸੀ ।

Real Estate