ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਨਾਲ ਨਜ਼ਰ ਨਹੀਂ ਮਿਲਾ ਪਾਏ -ਪਾਕਿ ਵਿਦੇਸ਼ ਮੰਤਰੀ

4271

ਬੀImran Khan -Shah Mehmood ਬੀਸੀ ਤੋਂ ਧੰਨਵਾਦ ਸਾਹਿਤ
ਪਾਕਿਸਤਾਨ ਤੋਂ ਛੱਪਣ ਵਾਲੇ ਉਰਦੂ ਅਖ਼ਬਾਰ ਵਿੱਚ ਇਸ ਹਫ਼ਤੇ ਪਾਕਿਸਤਾਨ ਵਿੱਚ ਵੱਧ ਰਹੀ ਮਹਿੰਗਾਈ , ਜ਼ਰਦਾਰੀ ਦੀ ਗ੍ਰਿਫ਼ਤਾਰੀ , ਐਸਸੀਓ ਸੰਮੇਲਨ ਨਾਲ ਜੁੜੀਆਂ ਖ਼ਬਰਾਂ ਸੁਰਖੀਆਂ ‘ਚ ਰਹੀਆਂ ।
ਅਖ਼ਬਾਰ ‘ਦੁਨੀਆ’ ਦੇ ਮੁਤਾਬਿਕ ਸੰਘਾਈ ਸਹਿਯੋਗ ਸੰਗਠਨ ( ਐਸਸੀਓ) ਦੀ ਬੈਠਕ ਚ ਹਿੱਸਾ ਲੈਣ ਕ੍ਰਿਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚੇ ਇਮਰਾਨ ਖਾਨ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ, ‘ ਪਾਕਿਸਤਾਨ , ਭਾਰਤ ਨਾਲ ਦੋਸਤੀ ਚਾਹੁੰਦਾ ਹੈ। ਅਸੀਂ ਭਾਰਤ ਨਾਲ ਬਿਹਤਰ ਸਬੰਧ ਬਣਾਉਣ ਦੇ ਲਈ ਰੂਸ ਦੀ ਵਿਚੋਲਗੀ ਵੀ ਸਵੀਕਾਰ ਕਰਨ ਨੂੰ ਤਿਆਰ ਹਾਂ।’
“ ਅਸੀਂ ਖਿੱਤੇ ‘ਚ ਅਮਨ ਚਾਹੁੰਦੇ ਹਾਂ । ਜੰਗ ਵਿੱਚ ਕਿਸੇ ਦਾ ਫਾਇਦਾ ਨਹੀਂ , ਭਾਰਤ-ਪਾਕਿ ਸਬੰਧ ਵਿੱਚ ਸਭ ਤੋਂ ਵੱਡੀ ਰੁਕਾਵਟ ਕਸ਼ਮੀਰ ਹੈ, ਜਿਸ ਨੂੰ ਗੱਲਬਾਤ ਦੇ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ।”
ਪਰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਦੀ ਰਾਇ ਥੋੜੀ ਅਲੱਗ ਹੈ।
ਅਖ਼ਬਾਰ ‘ਨਵਾ-ਏ-ਵਕਤ’ ਦੇ ਮੁਤਾਬਿਕ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਕਹਿਣ ਹੈ ਕਿ ਐਸਸੀਓ ਬੈਠਕ ਦੇ ਦੌਰਾਨ ਇਮਰਾਨ ਖਾਨ ਅਤੇ ਭਾਰਤੀ ਪ੍ਰਧਾਨ ਮੰਤਰੀ ਨੇ ਇੱਕ -ਦੂਜੇ ਨਾਲ ਹੱਥ ਮਿਲਾਇਆ ਅਤੇ ਥੋੜਾ ਚਿਰ ਤੱਕ ਦੋਵਾਂ ਨੇ ਗੱਲਬਾਤ ਵੀ ਕੀਤੀ ।
ਸ਼ਾਹ ਮਹਿਮੂਦ ਕੂਰੈਸ਼ੀ ਦਾ ਕਹਿਣਾ , ‘ ਮੋਦੀ ਦੇ ਮੁਲਾਕਾਤ ਪਹਿਲਾਂ ਤੋਂ ਤਹਿ ਨਹੀਂ ਸੀ । ਦੁਨੀਆਦਾਰੀ ਸੀ ਉਹ ਹੋਈ । ਭਾਰਤ ਹਾਲੇ ਤੱਕ ਚੋਣ ਨਤੀਜਿਆਂ ਦੇ ਮਾਨਸਿ਼ਕ ਦਬਾਅ ਤੋਂ ਆਜ਼ਾਦ ਨਹੀਂ ਹੋ ਪਾਇਆ । ਗੱਲਬਾਤ ਦਾ ਫੈਸਲਾ ਭਾਰਤ ਨੇ ਕਰਨਾ ਹੈ।’
“ ਗੱਲਬਾਤ ਲਈ ਨਾ ਕੋਈ ਜਲਦੀ ਹੈ , ਨਾ ਕੋਈ ਘਬਰਾਹਟ ਹੈ । ਮੋਦੀ ਮੈਨੂੰ ਖੋਏ- ਖੋਏ ਜਿਹੇ ਨਜ਼ਰ ਆਏ। ਅਜਿਹਾ ਲੱਗਦਾ ਸੀ ਜਿਵੇ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਅੱਖ ਨਹੀਂ ਮਿਲਾ ਸਕੇ ।’

Real Estate